02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

49 ਲੱਖ ਰੁਪਏ ਤੋਂ ਉੱਪਰ ਦੀ ਠੱਗੀ ਮਾਰਨ ਦੇ ਮਾਮਲੇ 'ਚ ਪੁਲਿਸ ਵਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਨਿਹਾਲ ਸਿੰਘ ਵਾਲਾ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 19-04-2026
ਮਾਮਲਾ ਜ਼ਮੀਨ ਇਕਰਾਰਨਾਮਾ ਸੌਦਾ ਬੈ ਰਾਹੀਂ ਧੋਖਾਧੜੀ ਕਰਨ ਦਾ
ਨਿਹਾਲ ਸਿੰਘ ਵਾਲਾ, 18 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਜ਼ਮੀਨ ਬੈ ਕਰਨ ਦੇ ਮਾਮਲੇ 'ਚ ਹੋਈ ਧੋਖਾਧੜੀ ਦੇ ਮਾਮਲੇ 'ਚ ਪੀੜਤ ਵਿਅਕਤੀ ਰਾਮ ਸਿੰਘ ਪੁੱਤਰ ਰੂਪ ਸਿੰਘ ਵਾਸੀ ਘਣੀਆਂ (ਫ਼ਰੀਦਕੋਟ) ਹਾਲ ਆਬਾਦ ਸੁਖਾਨੰਦ ਜ਼ਿਲ•ਾ ਮੋਗਾ ਵਲੋਂ ਆਪਣੇ ਨਾਲ ਜ਼ਮੀਨ ਬੈ ਦੇ ਮਾਮਲੇ 'ਚ ਹੋਈ 49 ਲੱਖ ਰੁਪਏ ਤੋਂ ਉੱਪਰ ਦੀ ਠੱਗੀ ਦੇ ਮਾਮਲੇ 'ਚ ਜ਼ਿਲ•ਾ ਪੁਲਿਸ ਮੁਖੀ ਮੋਗਾ ਨੂੰ ਦਿੱਤੀ ਦਰਖ਼ਾਸਤ 'ਚ ਦੋਸ਼ ਲਗਾਇਆ ਕਿ ਉਸ ਨਾਲ ਸੋਚੀ ਸਮਝੀ ਸਾਜ਼ਿਸ਼ ਤਹਿਤ ਕੁਝ ਵਿਅਕਤੀਆਂ ਵਲੋਂ ਧੋਖਾਧੜੀ ਕਰਦਿਆਂ ਠੱਗੀ ਮਾਰੀ ਗਈ ਹੈ | ਉਸ ਨੇ ਜ਼ਿਲ•ਾ ਪੁਲਿਸ ਮੁਖੀ ਮੋਗਾ ਨੂੰ ਦਿੱਤੀ ਦਰਖ਼ਾਸਤ 'ਚ ਲਿਖਾਏ ਆਪਣੇ ਬਿਆਨਾਂ 'ਚ ਦੱਸਿਆ ਕਿ ਪ੍ਰੀਤਪਾਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਦਿਆਲਪੁਰਾ ਭਾਈਕਾ (ਬਠਿੰਡਾ) ਨੇ ਬਾਕੀਆਂ ਨਾਲ ਮਿਲ ਕੇ ਮੁਖ਼ਤਿਆਰਨਾਮਾ ਆਮ ਰਾਹੀਂ ਮੇਰੇ ਨਾਲ ਕੁੱਲ ਜ਼ਮੀਨ 48 ਕਨਾਲ ਬੈ ਲਿਖਤੀ ਦਾ ਸੌਦਾ ਕੀਤਾ ਸੀ ਅਤੇ ਇਕਰਾਰਨਾਮਾ 20 ਲੱਖ ਰੁਪਏ ਪ੍ਰਤੀ ਏਕੜ ਕੀਤਾ ਗਿਆ ਸੀ | ਉਸ ਨੇ ਦੱਸਿਆ ਕਿ ਪ੍ਰੀਤਪਾਲ ਸਿੰਘ ਨੇ ਮੇਰੇ ਪਾਸੋਂ 49 ਲੱਖ ਅਠਾਸੀ ਹਜ਼ਾਰ ਰੁਪਏ ਬਤੌਰ ਬਿਆਨਾ ਵਸੂਲ ਕਰ ਲਿਆ ਸੀ ਪਰ ਰਜਿਸਟਰੀ ਕਰਵਾਉਣ 'ਚ ਵਾਰ-ਵਾਰ ਟਾਲ-ਮਟੋਲ ਕਰਦਾ ਰਿਹਾ | ਉਸ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਮੇਰੇ ਨਾਲ ਧੋਖਾਧੜੀ ਕਰਦਿਆਂ ਠੱਗੀ ਮਾਰੀ ਹੈ ਅਤੇ ਉਕਤ ਜ਼ਮੀਨ ਅੱਗੇ ਕਿਸੇ ਨੂੰ ਵੇਚ ਕੇ ਖ਼ੁਰਦ-ਬੁਰਦ ਕਰ ਦਿੱਤੀ ਹੈ | ਜ਼ਿਲ•ਾ ਪੁਲਿਸ ਮੁਖੀ ਮੋਗਾ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮਾਮਲੇ ਦੀ ਜਾਂਚ ਪੜਤਾਲ ਦੇ ਆਦੇਸ਼ ਦਿੱਤੇ ਗਏ | ਇਸ ਮਾਮਲੇ ਦੀ ਜਾਂਚ ਪੜਤਾਲ ਦੇ ਆਦੇਸ਼ਾਂ 'ਤੇ ਕਾਰਵਾਈ ਕਰਦਿਆਂ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਪੁਲਿਸ ਵਲੋਂ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਪ੍ਰੀਤਪਾਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਦਿਆਲਪੁਰਾ ਭਾਈਕਾ (ਬਠਿੰਡਾ), ਰਾਜਵੰਤ ਕੌਰ ਪੁੱਤਰੀ ਅਵਤਾਰ ਸਿੰਘ ਪਤਨੀ ਸੁਖਦੇਵ ਸਿੰਘ ਵਾਸੀ ਦਸਮੇਸ਼ ਨਗਰ ਪਟਿਆਲਾ ਅਤੇ ਬਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਦਿਆਲਪੁਰਾ ਭਾਈਕਾ (ਬਠਿੰਡਾ) ਹਾਲ ਆਬਾਦ ਇੰਗਲੈਂਡ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬਾਘਾ ਪੁਰਾਣਾ ਚੌਕ ਵਿਖੇ ਸਰਪੰਚ ਰਾਜਾ ਸਿੰਘ ਮੱਲਕੇ ਦੀ ਅਗਵਾਈ 'ਚ ਲਾਇਆ ਧਰਨਾ <br/> ਅਗਲੀ ਖ਼ਬਰ ਹੇਮਕੁੰਟ ਸਕੂਲ ਐਨ.ਸੀ.ਸੀ. ਜੂਨੀਅਰ ਵਿੰਗ ਦੀ ਹੋਈ ਨਵੀਂ ਇੰਨਰੋਲਮੈਂਟ <br/>
Ad Position 24
No active advertisement