02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਨੇ ਆਪਣੀਆਂ ਤਿਆਰੀਆਂ ਤੇਜ਼ ਕੀਤੀਆਂ

Ad Position 21
No active advertisement
ਨਗਰ ਨਿਗਮ ਚੋਣਾਂ ਨੂੰ ਲੈ ਕੇ ਮੀਟਿੰਗ ਕਰਦੇ ਹੋਏ ਭਾਜਪਾ ਦੇ ਅਹੁਦੇਦਾਰ | ਤਸਵੀਰ : ਹਰਜੀਤ ਸਿੰਘ <br/> 19-04-2026
ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ | ਪਾਰਟੀ ਨੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪ੍ਰਮੁੱਖ ਵਕਤਾ ਰਾਕੇਸ਼ ਸ਼ਰਮਾ ਨੂੰ ਨਿਗਮ ਚੋਣਾਂ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ, ਜਿਸ ਨਾਲ ਚੋਣੀ ਗਤੀਵਿਧੀਆਂ ਵਿਚ ਤੇਜ਼ੀ ਆਉਣ ਦੀ ਉਮੀਦ ਹੈ | ਚੋਣ ਪ੍ਰਬੰਧਨ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਨਗਰ ਨਿਗਮ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਤੋਂ 20 ਅਪ੍ਰੈਲ ਸ਼ਾਮ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ | ਡਾ. ਹਰਜੋਤ ਕਮਲ ਨੇ ਦੱਸਿਆ ਕਿ ਪਹਿਲਾਂ ਵੀ ਕਈ ਸੰਭਾਵਿਤ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ, ਪਰ ਹੁਣ ਵਾਰਡਾਂ ਵਿਚ ਨਵੇਂ ਸਿਰੇ ਨਾਲ ਰਿਜ਼ਰਵੇਸ਼ਨ ਲਾਗੂ ਹੋਣ ਕਾਰਨ ਪਾਰਟੀ ਨੇ ਦੁਬਾਰਾ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ ਹੈ | ਇਸ ਨਾਲ ਰਿਜ਼ਰਵੇਸ਼ਨ ਦੇ ਅਨੁਸਾਰ ਉਚਿੱਤ ਉਮੀਦਵਾਰਾਂ ਦੀ ਚੋਣ ਕੀਤੀ ਜਾ ਸਕੇਗੀ | ਉਨ੍ਹਾਂ ਕਿਹਾ ਕਿ ਭਾਜਪਾ ਨਗਰ ਨਿਗਮ ਚੋਣਾਂ ਨੂੰ ਪੂਰੀ ਮਜ਼ਬੂਤੀ ਅਤੇ ਸਰਗਰਮੀ ਨਾਲ ਲੜੇਗੀ | ਪਾਰਟੀ ਦਾ ਟੀਚਾ ਸਿਰਫ਼ ਚੋਣ ਲੜਨਾ ਹੀ ਨਹੀਂ, ਬਲਕਿ ਜਿੱਤ ਹਾਸਲ ਕਰਨਾ ਵੀ ਹੈ | ਨਗਰ ਨਿਗਮ ਚੋਣਾਂ ਲਈ ਪੰਜਾਬ ਸਰਕਾਰ ਦੇ ਸਾਬਕਾ ਸੰਸਦੀ ਸਕੱਤਰ ਅਤੇ ਜਲੰਧਰ ਦੇ ਭਾਜਪਾ ਨੇਤਾ ਕੇ.ਡੀ. ਭੰਡਾਰੀ ਨੂੰ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਜਤਿੰਦਰ ਮਿੱਤਲ ਨੂੰ ਸਹਿ-ਪ੍ਰਭਾਰੀ ਬਣਾਇਆ ਗਿਆ ਹੈ | ਇਹ ਦੋਵੇਂ ਨੇਤਾ ਮੀਟਿੰਗ ਵਿਚ ਮੌਜੂਦ ਸਨ | ਇਸ ਦੇ ਨਾਲ ਹੀ ਪੰਜਾਬ ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਅਨਿਲ ਸਰੀਨ ਵੀ ਮੌਜੂਦ ਰਹੇ | ਮੀਟਿੰਗ ਵਿਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਡਾ. ਸੀਮਾਂਤ ਗਰਗ, ਵਿਨੈ ਸ਼ਰਮਾ, ਸਾਬਕਾ ਸੀਨੀਅਰ ਡਿਪਟੀ ਮੇਅਰ ਅਨੀਲ ਬਾਂਸਲ ਆਦਿ ਪਾਰਟੀ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਲਤਾ ਟਰੈਵਲ ਦੇ ਐੱਮ.ਡੀ. ਭੁਪਿੰਦਰ ਪਲਤਾ ਤੇ ਸੁਭਾਸ਼ ਪਲਤਾ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ <br/> ਅਗਲੀ ਖ਼ਬਰ ਬਾਘਾ ਪੁਰਾਣਾ ਚੌਕ ਵਿਖੇ ਸਰਪੰਚ ਰਾਜਾ ਸਿੰਘ ਮੱਲਕੇ ਦੀ ਅਗਵਾਈ 'ਚ ਲਾਇਆ ਧਰਨਾ <br/>
Ad Position 24
No active advertisement