02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਦੇਸ਼ ਦੇ 99 ਫ਼ੀਸਦੀ ਨੌਜਵਾਨ ਚੰਗੀ ਸਿੱਖਿਆ ਤੋਂ ਵਾਂਝੇ-ਸਿਸੋਦੀਆ ਸਾਬਕਾ ਮੁੱਖ ਮੰਤਰੀ ਸ: ਲਛਮਣ ਸਿੰਘ ਗਿੱਲ ਦੇ ਨਗਰ ਚੂਹੜਚੱਕ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜੇ

Ad Position 21
No active advertisement
ਅਜੀਤ ਡੈਸਕ 19-04-2026
ਜਗਰਾਉਂ, 18 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਦੇਸ਼ ਦੇ 99 ਫ਼ੀਸਦੀ ਨੌਜਵਾਨ ਚੰਗੀ ਸਿੱਖਿਆ ਤੋਂ ਵਾਂਝੇ ਹਨ ਇਸੇ ਕਰਕੇ ਸਾਡੇ ਦੇਸ਼ 'ਚ ਗੂਗਲ, ਐਪਲ, ਟਵਿੱਟਰ, ਯੂ ਟਿਊਬ, ਫੇਸਬੁੱਕ ਕੰਪਨੀਆਂ ਸਥਾਪਿਤ ਨਹੀਂ ਹੋ ਸਕੀਆਂ ਜਦਕਿ ਇੰਨ੍ਹਾਂ ਵੱਡੀਆਂ ਕੰਪਨੀਆਂ ਦੇ ਜ਼ਿਆਦਾਤਰ ਸੀ.ਈ.ਓ. ਭਾਰਤੀ ਹਨ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਮੁਨੀਸ਼ ਸਿਸੋਦੀਆ ਨੇ ਸਾਬਕਾ ਮੁੱਖ ਮੰਤਰੀ ਸ: ਲਛਮਣ ਸਿੰਘ ਗਿੱਲ ਦੇ ਨਗਰ ਚੂਹੜਚੱਕ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਹ ਇੱਥੇ ਪ੍ਰਵਾਸੀ ਭਾਰਤੀਆਂ ਵਲੋਂ ਤਿਆਰ ਕੁੱਤਿਆਂ ਦੇ ਨਸਬੰਦੀ ਸਰਜਰੀ ਕੇਂਦਰ ਦਾ ਉਦਘਾਟਨ ਕਰਨ ਆਏ ਸਨ | ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦਾ ਚੰਗਾ ਉਪਰਾਲਾ ਹੈ | ਉਨ੍ਹਾਂ ਜਥੇਦਾਰ ਭਜਨ ਸਿੰਘ ਦੇ ਪੋਤਰੇ ਸਾਬਕਾ ਸਰਪੰਚ ਸਵਰਨ ਸਿੰਘ ਸਿੱਧੂ ਵਲੋਂ 3 ਏਕੜ ਜ਼ਮੀਨ ਮੁਫ਼ਤ ਇਸ ਕਾਰਜ ਲਈ ਦੇਣ 'ਤੇ ਧੰਨਵਾਦ ਕੀਤਾ ਅਤੇ ਇਸਨੂੰ ਇਕ ਵੱਡੀ ਸੋਚ ਦੱਸਿਆ | ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਰਫ਼ 1 ਫ਼ੀਸਦੀ ਨੌਜਵਾਨ ਹੀ ਆਪਣੇ ਦਮ, ਚੰਗੀ ਸੇਧ ਅਤੇ ਸਖ਼ਤ ਮਿਹਨਤ ਕਰਕੇ ਵੱਡੇ ਰੁਤਬਿਆਂ 'ਤੇ ਪਹੁੰਚੇ ਹਨ | ਪੰਜਾਬ ਇੰਚਾਰਜ ਨੇ ਕਿਹਾ ਕਿ ਸਿੱਖਿਆ ਦਾ ਤਾਂ ਇਹ ਹਾਲ ਹੈ ਕਿ ਅੱਠਵੀਂ 'ਚ ਪੜ੍ਹਦੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਵੀ ਚੰਗੀ ਤਰ੍ਹਾਂ ਪੜ੍ਹਨੀ ਨਹੀਂ ਆਉਂਦੀ | ਉਨ੍ਹਾਂ ਕਿਹਾ ਕਿ ਦੇਸ਼ ਦੇ 32 ਕਰੋੜ ਨੌਜਵਾਨਾਂ 'ਚ ਮਿਆਰੀ ਸਿੱਖਿਆ ਦੀ ਘਾਟ ਹੈ, ਇਸ ਕਰਕੇ ਦੇਸ਼ ਦੇ ਨੌਜਵਾਨਾਂ 'ਚ ਆਤਮ ਵਿਸ਼ਵਾਸ ਦੀ ਘਾਟ ਹੈ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਵੱਡੇ ਸਿੱਖਿਆ, ਸਿਹਤ ਸੰਸਥਾਵਾਂ ਦੀ ਕੋਈ ਘਾਟ ਨਹੀਂ, ਘਾਟ ਹੈ ਤਾਂ ਚੰਗੀ ਸਿੱਖਿਆ ਦੀ | ਉਨ੍ਹਾਂ ਕਿਹਾ ਕਿ ਚੰਗੀ ਸਿੱਖਿਆ ਨਾਲ ਹੀ ਸਾਡੇ ਦੇਸ਼ ਦਾ ਹਰ ਨੌਜਵਾਨ ਅਮਰੀਕਾ ਦਾ ਹਾਣੀ ਬਣ ਸਕਦਾ ਹੈ | ਉਨ੍ਹਾਂ ਪਹਿਲੀਆਂ ਸਰਕਾਰਾਂ 'ਤੇ ਦੋਸ਼ ਲਗਾਇਆ ਕਿ ਸੰਸਥਾਵਾਂ ਅਤੇ ਨੌਜਵਾਨਾਂ ਨੂੰ ਮਜ਼ਬੂਤ ਕਰਨ ਲਈ ਕੋਈ ਉਪਰਾਲੇ ਨਹੀਂ ਕੀਤੇ | ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਦੇ ਦਿੱਲੀ ਵਿਚ ਇਕ ਸਿੱਖਿਆ ਦਾ ਮਾਡਲ ਪੇਸ਼ ਕੀਤਾ ਜੋ ਹੁਣ ਪੰਜਾਬ ਵਿਚ ਵੀ ਲਾਗੂ ਕਰ ਰਹੇ ਹਾਂ | ਪੰਜਾਬ 'ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵੱਡੇ ਠੋਸ ਉਪਰਾਲੇ ਕੀਤੇ ਹਨ ਤਾਂ ਜੋ ਪੰਜਾਬ ਦੇ ਨੌਜਵਾਨ ਆਤਮ ਨਿਰਭਰ ਹੋ ਕੇ ਪੰਜਾਬ ਦਾ ਮਾਣ ਵਧਾ ਸਕਣ | ਉਨਉਨ੍ਹਾਂ ਕਿਹਾ ਕਿ ਇਸ ਸਮੇਂ ਆਪਣੇ ਭਾਸ਼ਣ ਵਿਚ ਨਾਸਾ ਵਿਗਿਆਨੀ ਡਾ: ਸੁਰਿੰਦਰਪਾਲ ਸ਼ਰਮਾ, ਐੱਨ.ਆਰ.ਆਈ. ਸਭਾ ਦੇ ਆਨਰੇਰੀ ਮੈਂਬਰ ਡਾ: ਅਕਵਿੰਦਰ ਸਿੰਘ ਗਿੱਲ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਇਹ ਟੀਮ ਪਿੰਡ ਚੂਹੜਚੱਕ ਲਈ ਵੱਡਾ ਉਪਰਾਲਾ ਕਰ ਰਹੀ ਹੈ | ਇਸ ਸਮੇਂ ਐੱਨ.ਆਰ.ਆਈ. ਆਲ ਇੰਡੀਆ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਦਲੀਪ ਪਾਂਡੇ ਨੇ ਕਿਹਾ ਕਿ ਸਾਡੀ ਪਾਰਟੀ ਐੱਨ.ਆਰ.ਆਈਜ਼ ਨਾਲ ਚੰਗੇ ਰਿਸ਼ਤੇ ਸਥਾਪਿਤ ਕਰ ਰਹੀ ਹੈ ਤਾਂ ਕਿ ਪਿੰਡਾਂ ਦੀ ਆਰਥਿਕਤਾ ਮਜ਼ਬੂਤ ਹੋ ਸਕੇ ਫਿਰ ਹੀ ਦੇਸ਼ ਤਰੱਕੀ ਕਰੇਗਾ | ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ 'ਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ | ਉਨ੍ਹਾਂ ਐੱਨ.ਆਰ.ਆਈਜ਼ ਨੂੰ ਆਪਣੇ-ਆਪਣੇ ਪਿੰਡਾਂ ਨਾਲ ਜੁੜਨ ਦੀ ਅਪੀਲ ਕੀਤੀ | ਇਸ ਸਮੇਂ ਨਾਸਾ ਵਿਗਿਆਨੀ ਡਾ: ਸੁਰਿੰਦਰਪਾਲ ਸ਼ਰਮਾ ਨੇ ਕਿਹਾ ਕਿ ਸਾਡੀ ਪਹਿਚਾਣ ਪਿੰਡਾਂ ਕਰਕੇ ਹੀ ਹੈ, ਪਿੰਡ ਖੁਸ਼ਹਾਲ ਹੋਣਗੇ ਤਾਂ ਦੇਸ਼ ਤਰੱਕੀ ਕਰੇਗਾ | ਉਨ੍ਹਾਂ ਸਾਰੇ ਐੱਨ.ਆਰ.ਆਈਜ਼ ਨੂੰ ਇਕੱਠੇ ਹੋ ਕੇ ਆਪਣੇ-ਆਪਣੇ ਪਿੰਡਾਂ ਦੀ ਤਰੱਕੀ ਲਈ ਯੋਗਦਾਨ ਪਾਉਣ ਲਈ ਕਿਹਾ | ਇਸ ਸਮੇਂ ਐੱਨ.ਆਰ.ਆਈ. ਸਭਾ ਦੇ ਆਨਰੇਰੀ ਮੈਂਬਰ ਡਾ: ਅਕਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਪਿੰਡ ਤੇ ਦੇਸ਼ ਦਾ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਆਪਸ ਵਿਚ ਤਾਲਮੇਲ ਚੰਗਾ ਹੋਵੇ | ਉਨ੍ਹਾਂ ਇੱਥੇ ਸਥਾਪਿਤ ਹੋਣ ਵਾਲੇ ਸਰਜਰੀ ਸੈਂਟਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਸਮੇਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਇਹ ਐੱਨ.ਆਰ.ਆਈਜ਼ ਦਾ ਵੱਡਾ ਉਪਰਾਲਾ ਹੈ | ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੇਰੇ ਹਲਕੇ 'ਚ ਪੰਜਾਬ ਦਾ ਵੱਡਾ ਕਾਰਜ ਪਿੰਡ ਚੂਹੜਚੱਕ ਤੋਂ ਆਰੰਭ ਹੋਇਆ ਹੈ | | ਇਸ ਸਮੇਂ ਸਾਬਕਾ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸਿੱਧੂ, ਏ.ਡੀ.ਸੀ. ਜਗਵਿੰਦਰ ਸਿੰਘ ਗਰੇਵਾਲ, ਚੀਫ ਇੰਜੀਨੀਅਰ ਜਗਜੀਤ ਸਿੰਘ ਗਿੱਲ, ਸਾਬਕਾ ਵਾਈਸ ਚਾਂਸਲਰ ਏ.ਸੀ. ਵਾਰਨਸੀ, ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਨਿਰਮਲ ਸਿੰਘ ਜੌੜਾ, ਰਣਧੀਰ ਸਿੰਘ ਧੀਰਾ, ਪਰਮਜੀਤ ਸਿੰਘ ਸੰਧੂ, ਸਰਪੰਚ ਬਿੰਦਰ ਸਿੰਘ ਮਨੀਲਾ, ਸਰਪੰਚ ਦਰਸ਼ਵੀਰ ਸਿੰਘ, ਰਣਜੀਤ ਸਿੰਘ ਧੰਨਾ, ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਦੇ ਸਪੁੱਤਰ ਗੁਰਮੀਤ ਸਿੰਘ ਗਿੱਲ, ਐੱਸ.ਡੀ.ਓ. ਨਵਰੂਪ ਸਿੰਘ, ਕੋਚ ਜਗਮਿੰਦਰ ਸਿੰਘ ਪੱਪੀ, ਇਕਬਾਲ ਸਿੰਘ, ਪ੍ਰੀਤਮ ਸਿੰਘ ਗਿੱਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਮੰਡਲ ਸਿਖਲਾਈ ਮਹਾਂ-ਮੁਹਿੰਮ ਕਾਰਜਸ਼ਾਲਾ ਲਗਾਈ <br/> ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਵਿਦਿਆਰਥੀਆਂ ਲਈ ਸਿਹਤ ਤੇ ਸਰੀਰਕ ਸਿੱਖਿਆ ਤਹਿਤ ਖੇਡਾਂ ਕਰਵਾਈਆਂ <br/>
Ad Position 24
No active advertisement