02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਭਾਰਤੀ ਜਨਤਾ ਪਾਰਟੀ ਵਲੋਂ ਮੰਡਲ ਸਿਖਲਾਈ ਮਹਾਂ-ਮੁਹਿੰਮ ਕਾਰਜਸ਼ਾਲਾ ਲਗਾਈ <br/>

Ad Position 21
No active advertisement
ਅਜੀਤ ਡੈਸਕ 19-04-2026
ਨਿਹਾਲ ਸਿੰਘ ਵਾਲਾ, 18 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ)-ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਅਤੇ ਭਵਿੱਖ 'ਚ ਪਾਰਟੀ ਦੇ ਕੇਡਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਕਰਾਜ ਪੈਲੇਸ ਨਿਹਾਲ ਸਿੰਘ ਵਾਲਾ ਵਿਖੇ ਪ੍ਰਭਾਰੀ ਵਿਜੇ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਪੰਡਤ ਦੀਨ ਦਿਆਲ ਉਪਾਧਿਆਇ ਇੱਕ ਰੋਜ਼ਾ ਮੰਡਲ ਸਿਖਲਾਈ ਮਹਾਂ-ਮੁਹਿੰਮ ਕਾਰਜਸ਼ਾਲਾ ਲਗਾਈ ਗਈ | ਇਸ ਕਾਰਜਸ਼ਾਲਾ ਦੀ ਅਰੰਭਤਾ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਮੁਖਤਿਆਰ ਸਿੰਘ ਸੰਧੂ (ਐਸ.ਪੀ.), ਸ਼ਹਿਰੀ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ, ਵਿਨੋਦ ਕੁਮਾਰ ਵਿੱਕੀ (ਹਲਕਾ ਇੰਚਾਰਜ ਐਸ.ਆਰ.ਆਈ), ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਪਵਨ ਕੁਮਾਰ ਬੰਟੀ ਆਦਿ ਵਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਗਈ | ਇਸ ਕਾਰਜਸ਼ਾਲਾ ਨੂੰ ਸੰਬੋਧਨ ਕਰਦਿਆਂ ਸੁਨੀਤਾ ਗਰਗ ਐਗਜ਼ੈਕਟਿਵ ਮੈਂਬਰ ਪੰਜਾਬ (ਭਾਜਪਾ), ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਹਲਕਾ ਇੰਚਾਰਜ ਮੁਖਤਿਆਰ ਸਿੰਘ ਸੰਧੂ (ਐਸ.ਪੀ.), ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਪਵਨ ਕੁਮਾਰ ਬੰਟੀ ਅਤੇ ਹਲਕਾ ਦਿਹਾਤੀ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਾਜਨੀਤਿਕ ਖੇਤਰ 'ਚ ਭਾਰਤੀ ਜਨ ਸੰਘ ਤੋਂ ਸ਼ੁਰੂ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਯਾਤਰਾ ਤੱਕ, ਆਪਣੇ ਰਾਸ਼ਟਰ ਨੂੰ ਸਭ ਤੋਂ ਉੱਪਰ ਰੱਖ ਕੇ ਕੰਮ ਕਰਨ ਵਾਲੇ ਪਾਰਟੀ ਨੂੰ ਸਮਰਪਿਤ ਵਰਕਰਾਂ ਦੀ ਅਹਿਮ ਭੂਮਿਕਾ ਰਹੀ ਹੈ | ਇਸ ਮੌਕੇ ਹਲਕਾ ਇੰਚਾਰਜ ਮੁਖਤਿਆਰ ਸਿੰਘ ਸੰਧੂ (ਐਸ.ਪੀ.) ਵਲੋਂ ਇਸ ਕਾਰਜਸ਼ਾਲਾ 'ਚ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਅਤੇ ਪਾਰਟੀ ਆਗੂਆਂ ਅਤੇ ਅਹੁਦੇਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਵਿਨੋਦ ਕੁਮਾਰ ਵਿੱਕੀ (ਹਲਕਾ ਇੰਚਾਰਜ ਐਸ.ਆਰ.ਆਈ), ਅਜੀਤਵਾਲ ਸਰਕਲ ਦੇ ਮਾਸਟਰ ਅਮਰੀਕ ਸਿੰਘ, ਐਡਵੋਕੇਟ ਤਰਨਜੀਤ ਸਿੰਘ ਰੌਂਤਾ, ਬੱਧਨੀ ਕਲਾਂ ਸਰਕਲ ਦੇ ਹੈਪੀ ਢੇਸੀ, ਗੁਰਦੇਵ ਸਿੰਘ ਭਾਗੀਕੇ, ਗੁਰਮੇਲ ਸਿੰਘ ਸਰਾਂ ਸਾਬਕਾ ਪ੍ਰਧਾਨ ਕਿਸਾਨ ਮੋਰਚਾ, ਹਰਿੰਦਰ ਸਿੰਘ ਸੇਖੋਂ ਮਾਛੀਕੇ, ਬਲਦੇਵ ਸਿੰਘ ਲੋਪੋ, ਸੁਖਚੈਨ ਸਿੰਘ ਮੱਲੇਆਣਾ, ਚਮਕੌਰ ਸਿੰਘ ਮੱਲੇਆਣਾ, ਗੁਰਚਰਨ ਸਿੰਘ ਸਿੱਧੂ, ਜਸਮੇਲ ਸਿੰਘ ਧੂੜਕੋਟ, ਗੁਰਪ੍ਰੀਤ ਸਿੰਘ ਗੋਰਾ ਤਖ਼ਤੂਪੁਰਾ, ਜਗਦੇਵ ਸਿੰਘ ਬੁਰਜ ਦੁੱਨਾ, ਬਲਵਿੰਦਰ ਸਿੰਘ ਪੱਖਰਵੱਢ, ਟੋਨੀ ਹਿੰਮਤਪੁਰਾ, ਜੱਗਾ ਹਿੰਮਤਪੁਰਾ, ਸੂਬੇਦਾਰ ਲਖਵੀਰ ਸਿੰਘ, ਹਰਪ੍ਰੀਤ ਸਿੰਘ ਕੈਂਥ ਮਧੇਕੇ, ਸੁਰਿੰਦਰ ਕੌਰ ਮਾਛੀਕੇ, ਪਰਮਜੀਤ ਕੌਰ ਮਾਛੀਕੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਦੀ ਸੇਵਾ ਲਈ ਬਲਵੀਰ ਸਿੰਘ ਧਾਲੀਵਾਲ ਦਾ ਸਨਮਾਨ ਅਗਲੀ ਖ਼ਬਰ ਦੇਸ਼ ਦੇ 99 ਫ਼ੀਸਦੀ ਨੌਜਵਾਨ ਚੰਗੀ ਸਿੱਖਿਆ ਤੋਂ ਵਾਂਝੇ-ਸਿਸੋਦੀਆ ਸਾਬਕਾ ਮੁੱਖ ਮੰਤਰੀ ਸ: ਲਛਮਣ ਸਿੰਘ ਗਿੱਲ ਦੇ ਨਗਰ...
Ad Position 24
No active advertisement