ਕੋਟ ਈਸੇ ਖਾਂ, 19 ਅਪ੍ਰੈਲ (ਗੁਰਮੀਤ ਸਿੰਘ ਖਾਲਸਾ)-ਸਰਕਾਰੀ ਮਿਡਲ ਸਕੂਲ ਕਾਦਰਵਾਲਾ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਸਨਮਾਨ ਸਮਾਗਮ ਕਰਵਾਇਆ ਗਿਆ | ਇਹ ਪ੍ਰੋਗਰਾਮ ਡਾ. ਜੱਗਾ ਸਿੰਘ ਕਾਦਰਵਾਲਾ ਜਨ: ਸਕੱਤਰ ਜ਼ਿਲ੍ਹਾ ਮੋਗਾ ਹਿਊਮਨ ਰਾਈਟਸ ਦਲ ਪੰਜਾਬ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਨ੍ਹਾਂ ਦੀ ਪੂਰੀ ਟੀਮ ਹਰਪਾਲ ਸਿੰਘ ਕਾਦਰਵਾਲਾ, ਅਮਨਦੀਪ ਸਿੰਘ ਸੂਬਾ ਮੀਤ ਪ੍ਰਧਾਨ ਕਿਰਤੀਆਂ ਦੇ ਰਾਖੇ ਮੋਰਚਾ ਪੰਜਾਬ ਅਤੇ ਬਲਵਿੰਦਰ ਸਿੰਘ ਕਾਦਰਵਾਲਾ ਆਦਿ ਸਾਥੀਆਂ ਦੇ ਸਹਿਯੋਗ ਨਾਲ ਪ੍ਰੋਗਰਾਮ ਨੇਪਰੇ ਚੜਿ੍ਹਆ | ਇਸ ਪ੍ਰੋਗਰਾਮ 'ਚ ਪਿੰਡ ਕਾਦਰਵਾਲਾ ਦੇ ਮਿਡਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ ਤੇ ਬਾਕੀ ਸਾਰੇ ਸਕੂਲ ਦੇ ਬੱਚਿਆਂ ਦੇ ਮੈਡਲ ਪਾ ਕੇ ਸਨਮਾਨਿਤ ਕੀਤਾ | ਪਹਿਲੀ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਕਾਪੀਆਂ ਤੇ ਪੈੱਨ ਵੰਡੇ ਗਏ | ਡਾ. ਜੱਗਾ ਸਿੰਘ ਕਾਦਰਵਾਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਪ੍ਰੋਗਰਾਮ ਵਿਚ ਡਾ. ਸਤਨਾਮ ਸਿੰਘ ਕਮਾਲ ਕੇ ਚੇਅਰਮੈਨ ਹਿਊਮਨ ਰਾਈਟਸ ਜ਼ਿਲ੍ਹਾ ਮੋਗਾ, ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਮਾਸਟਰ ਜਗਸੀਰ ਸਿੰਘ ਕਿਰਤੀਆਂ ਦੇ ਰਾਖੇ ਮੋਰਚਾ ਪੰਜਾਬ, ਡਾ. ਸੁਬੇਗ ਸਿੰਘ ਰੇੜ੍ਹਵਾਂ, ਜਗਤਾਰ ਸਿੰਘ ਲੌਂਗੀਵਿੰਡ ਮੀਤ ਪ੍ਰਧਾਨ ਬੀ.ਐਸ.ਪੀ., ਥਾਣੇਦਾਰ ਕਰਮ ਸਿੰਘ ਢੋਲੇਵਾਲਾ, ਨਵਦੀਪ ਸਿੰਘ ਮੰਦਰ ਬਲਾਕ ਸੰਮਤੀ ਮੈਂਬਰ, ਰੇਸ਼ਮ ਸਿੰਘ ਨੰਬਰਦਾਰ, ਗੁਰਭੇਜ ਸਿੰਘ ਸਾਬਕਾ ਸੰਮਤੀ ਮੈਂਬਰ, ਹਰਜਿੰਦਰ ਸਿੰਘ, ਡਾ. ਦਲਬੀਰ ਸਿੰਘ ਬੱਲ ਫੋਰਸ ਵੰਨ, ਮੈਡਮ ਜਸਵਿੰਦਰ ਕੌਰ ਇੰਚਾਰਜ ਮਿਡਲ ਸਕੂਲ, ਸੁਖਜੀਤ ਸਿੰਘ ਇੰਚਾਰਜ ਪ੍ਰਾਇਮਰੀ ਸਕੂਲ, ਰਮਨਦੀਪ ਕੌਰ ਕਾਦਰਵਾਲਾ ਆਂਗਣਵਾੜੀ ਅਧਿਆਪਕ, ਡਾ. ਅਰਜਨ ਸਿੰਘ ਕੋਟ, ਅਮਨਦੀਪ ਕੌਰ ਆਸ਼ਾ ਵਰਕਰ ਮੰਦਰ, ਨਿੰਦਰ ਕੌਰ ਆਸ਼ਾ ਵਰਕਰ ਕਾਦਰਵਾਲਾ ਆਦਿ ਹਾਜ਼ਰ ਸਨ |