ਠੱਠੀ ਭਾਈ, 19 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਨੇੜਲੇ ਪਿੰਡ ਦੱਲੂਵਾਲਾ ਦੇ ਸਰਪੰਚ ਜਸਪ੍ਰੀਤ ਸਿੰਘ ਜੱਸੂ ਵਲੋਂ ਆਪਣੇ ਚੁਣਾਵੀਂ ਵਾਅਦੇ ਨੂੰ ਪੂਰਾ ਕਰਦਿਆਂ ਪਿੰਡ ਤੇ ਖੇਤਾਂ 'ਚ ਬਣੇ ਘਰਾਂ, ਖ਼ਾਸ ਕਰਕੇ ਸਿਕੰਦਰ ਸਿੰਘ ਵਾਲੀ ਢਾਣੀ ਵਿਚ ਬਿਜਲੀ ਸਪਲਾਈ ਦੀ ਲੰਬੇ ਸਮੇਂ ਤੋਂ ਚੱਲ ਰਹੀ ਕਮੀ ਨੂੰ ਦੂਰ ਕੀਤਾ ਗਿਆ ਹੈ | ਇਸ ਲਈ ਜੇ.ਈ. ਅਮਨਦੀਪ ਸਿੰਘ ਡੋਡ ਦੇ ਸਹਿਯੋਗ ਨਾਲ ਨਵਾਂ ਟਰਾਂਸਫ਼ਾਰਮਰ ਲਗਵਾਇਆ ਗਿਆ | ਸਰਪੰਚ ਜਸਪ੍ਰੀਤ ਸਿੰਘ ਜੱਸੂ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਬਿਜਲੀ ਸਪਲਾਈ 'ਚ ਹੋਰ ਸੁਧਾਰ ਲਿਆਉਣ ਲਈ ਯਤਨ ਜਾਰੀ ਰਹਿਣਗੇ | ਪਿੰਡ ਵਾਸੀਆਂ ਨੇ ਇਸ ਕਦਮ ਲਈ ਸਰਪੰਚ ਜਸਪ੍ਰੀਤ ਸਿੰਘ ਜੱਸੂ ਬਰਾੜ ਤੇ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੰਮ ਸੰਭਵ ਹੋ ਸਕਿਆ | ਇਸ ਮੌਕੇ ਪੰਚ ਹਰਗੋਪਾਲ ਸਿੰਘ ਅਤੇ ਗੁਰਲਾਲ ਸਿੰਘ ਵੀ ਮੌਜੂਦ ਸਨ |