25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਟੀ.ਬੀ. ਤੋਂ ਡਰਨ ਦੀ ਲੋੜ ਨਹੀਂ ਸਗੋਂ ਸਮੇਂ ਸਿਰ ਇਲਾਜ ਜ਼ਰੂਰੀ-ਸਿਵਲ ਸਰਜਨ

Ad Position 21
No active advertisement
ਅਜੀਤ ਡੈਸਕ 21-04-2026
ਸਮਾਲਸਰ, 20 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਮੋਗਾ 'ਚ ਚੱਲ ਰਹੀ 100 ਦਿਨੀਂ ਮੁਹਿੰਮ ਤਹਿਤ ਟਿਊਬਰਕੁਲੋਸਿਸ (ਟੀ.ਬੀ.) ਸਬੰਧੀ ਜਾਗਰੂਕਤਾ ਗਤੀਵਿਧੀਆਂ ਸਫਲਤਾਪੂਰਵਕ ਆਯੋਜਿਤ ਕੀਤੀਆਂ ਜਾ ਰਹੀਆਂ ਹਨ | ਅੱਜ ਇਸ ਸਬੰਧ ਵਿਚ ਇਕ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ | ਇਸ ਗਤੀਵਿਧੀ ਦਾ ਮਕਸਦ ਲੋਕਾਂ ਨੂੰ ਟੀ.ਬੀ. ਦੇ ਕਾਰਨ, ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦੇਣਾ ਸੀ | ਇਸ ਮੁਹਿੰਮ ਵਿਚ ਸਥਾਨਕ ਭਾਈਚਾਰੇ ਵਲੋਂ ਵਧੀਆ ਭਾਗੀਦਾਰੀ ਦੇਖਣ ਨੂੰ ਮਿਲੀ, ਜੋ ਟੀ.ਬੀ. ਖ਼ਾਤਮੇ ਲਈ ਵਧ ਰਹੀ ਸੂਝ-ਬੂਝ ਅਤੇ ਸਹਿਯੋਗ ਨੂੰ ਦਰਸਾਉਂਦੀ ਹੈ | ਇਹ ਮੁਹਿੰਮ ਲੋਕਾਂ ਵਿਚ ਜਾਣਕਾਰੀ ਵਧਾਉਣ ਅਤੇ ਬਿਮਾਰੀ ਨਾਲ ਜੁੜੇ ਦਾਗ (ਸਟਿਗਮਾ) ਨੂੰ ਘਟਾਉਣ ਵੱਲ ਕੇਂਦਰਿਤ ਹੈ | ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਟੀ.ਬੀ. ਪੂਰੀ ਤਰ੍ਹਾਂ ਠੀਕ ਹੋ ਸਕਦੀ ਬਿਮਾਰੀ ਹੈ | ਜੇਕਰ ਇਸ ਦੀ ਸਮੇਂ 'ਤੇ ਪਹਿਚਾਣ ਕਰ ਲਈ ਜਾਵੇ ਤੇ ਠੀਕ ਢੰਗ ਨਾਲ ਇਲਾਜ ਕੀਤਾ ਜਾਵੇ | ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਟੀ.ਬੀ. ਦੇ ਖ਼ਾਤਮੇ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਤੇ ਨਾਗਰਿਕਾਂ ਨੂੰ ਬਿਨ੍ਹਾਂ ਕਿਸੇ ਹਿਚਕਿਚਾਹਟ ਦੇ ਜਾਂਚ ਤੇ ਇਲਾਜ ਲਈ ਅੱਗੇ ਆਉਣ ਦੀ ਅਪੀਲ ਕੀਤੀ | ਇਸ ਮੌਕੇ ਡਾ. ਗੌਰਵਪ੍ਰੀਤ ਸਿੰਘ ਸੋਢੀ (ਡੀ.ਟੀ.ਓ.), ਡਾ. ਹਰੀਸ਼ ਕੁਮਾਰ ਨੇਹਰਾ (ਕਾਰਜਕਾਰੀ ਐਸ.ਐਮ.ਓ.), ਸ੍ਰੀਮਤੀ ਹਰਜਿੰਦਰ ਕੌਰ (ਬੀ.ਈ.ਈ.), ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਅੰਗਰੇਜ਼ੀ ਲਿਖਾਈ ਮੁਕਾਬਲੇ ਕਰਵਾਏ ਗਏ <br/> ਅਗਲੀ ਖ਼ਬਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਬਣਾਏ ਗਏ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ-ਸੁਖਾਨੰਦ <br/>
Ad Position 24