ਠੱਠੀ ਭਾਈ, 21 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਮੈਂਬਰ ਯਾਦਵਿੰਦਰ ਸਿੰਘ ਵਾਂਦਰ ਤੇ ਸੁਖਜਿੰਦਰ ਸਿੰਘ ਵਾਂਦਰ ਦੀ ਸਤਿਕਾਰਯੋਗ ਦਾਦੀ, ਸਵਰਗੀ ਰੂਪ ਸਿੰਘ ਆੜ੍ਹਤੀਆ ਵਾਂਦਰ ਅਤੇ ਜਗਰੂਪ ਸਿੰਘ ਵਾਂਦਰ ਦੀ ਮਾਤਾ ਮੁਖਤਿਆਰ ਕੌਰ ਧਰਮ ਪਤਨੀ ਸਵ: ਮੇਜਰ ਸਿੰਘ ਪੰਚਾਇਤ ਮੈਂਬਰ ਜੋ ਪਿਛਲੇ ਦਿਨੀਂ ਸੁਆਸਾਂ ਦੀ ਪੂੰਜੀ ਨੂੰ ਪੂਰਾ ਕਰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਵਾਂਦਰ (ਮੋਗਾ) ਵਿਖੇ ਹੋਇਆ | ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਅੰਤਿਮ ਅਰਦਾਸ ਉਪਰੰਤ ਮਾਤਾ ਮੁਖਤਿਆਰ ਕੌਰ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਸਹਿਕਾਰੀ ਸਭਾ ਵਾਂਦਰ ਦੇ ਪ੍ਰਧਾਨ ਗੁਰਮੇਲ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਮਾਤਾ ਮੁਖਤਿਆਰ ਕੌਰ ਬਹੁਤ ਹੀ ਠੰਢੇ ਮਿੱਠੇ ਸੁਭਾਅ ਵਾਲੀ, ਦਿਲ ਦੀ ਨਰਮ ਅਤੇ ਧਾਰਮਿਕ ਵਿਚਾਰਾਂ ਵਾਲੀ ਸ਼ਖ਼ਸੀਅਤ ਸਨ ਅਜਿਹੀਆਂ ਮਾਵਾਂ ਦੇ ਚਲੇ ਜਾਣ ਨਾਲ ਇਕੱਲੇ ਪਰਿਵਾਰ ਨੂੰ ਨਹੀਂ ਸਗੋਂ ਨਗਰ ਅਤੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ | ਇਸ ਮੌਕੇ ਸ਼ਿੰਦਰਪਾਲ ਕੌਰ, ਮਹਿੰਦਰਪਾਲ ਕੌਰ, ਪੁਸ਼ਪਿੰਦਰ ਕੌਰ, ਵੀਰਪਾਲ ਕੌਰ, ਮਨਜਿੰਦਰ ਕੌਰ, ਪਵਿੱਤਰ ਕੌਰ, ਮਨਜੀਤ ਕੌਰ, ਰਮਨਦੀਪ ਕੌਰ, ਸੰਦੀਪ ਕੌਰ, ਬੇਅੰਤ ਸਿੰਘ ਬਰਾੜ ਲਧਾਈ ਕੇ, ਨੰਬਰਦਾਰ ਜਗਸੀਰ ਸਿੰਘ ਸਿੱਧੂ ਸੇਖਾ ਕਲਾਂ, ਗੁਰਵੀਰ ਬਰਾੜ ਦਿਓਣ, ਅਜੇਪ੍ਰੀਤ ਬਰਾੜ ਦਿਓਣ, ਚੇਅਰਮੈਨ ਮਨਦੀਪ ਮਾਨ ਕੋਟਲਾ, ਚੇਅਰਮੈਨ ਵਿਕਰਮਜੀਤ ਸਿੱਧੂ ਸੁਖਾਨੰਦ, ਜਗਦੀਪ ਸਿੰਘ ਗਟਰਾ ਪ੍ਰਧਾਨ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ, ਚੇਅਰਮੈਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਨੰਬਰਦਾਰ ਜਗਸੀਰ ਸਿੰਘ ਸਿੱਧੂ ਸੇਖਾ ਕਲਾਂ, ਗੁਰਮੀਤ ਸਿੰਘ ਸਿੱਧੂ ਸਾਬਕਾ ਸਰਪੰਚ ਸੇਖਾ ਕਲਾਂ, ਮਾਸਟਰ ਰਾਜਵਿੰਦਰ ਸਿੰਘ ਸੇਖਾ ਕਲਾਂ, ਨੰਬਰਦਾਰ ਸਰਬਜੀਤ ਸਿੰਘ ਸਿੱਧੂ ਸੇਖਾ ਕਲਾਂ, ਸੁਖਵਿੰਦਰ ਸਿੰਘ ਕਾਕਾ ਨੰਬਰਦਾਰ ਸੇਖਾ ਕਲਾਂ, ਸੁਰਜੀਤ ਸਿੰਘ ਸਰਪੰਚ ਸੁਖਾਨੰਦ, ਗੁਰਭੇਜ ਬਰਾੜ ਸਰਪੰਚ ਮਾੜੀ ਮੁਸਤਫ਼ਾ, ਜੋਰਾ ਸਿੰਘ ਸਰਪੰਚ, ਸੋਸ਼ਲ ਮੀਡੀਆ ਇੰਚਾਰਜ ਬਲਵੀਰ ਸਿੰਘ, ਬੇਅੰਤ ਸਿੰਘ, ਗੁਰਜੀਤ ਸਿੰਘ ਕਿਸਾਨ ਵਿੰਗ, ਪ੍ਰਭੂ ਸਿੰਘ ਖ਼ਾਲਸਾ, ਜਸਪਾਲ ਸਿੰਘ ਸਾਬਕਾ ਸਰਪੰਚ ਕਰਮਵੀਰ ਸਿੰਘ ਚੇਅਰਮੈਨ, ਬੋਹੜ ਸਿੰਘ ਸਾਬਕਾ ਸਰਪੰਚ, ਭਾਈ ਸ਼ਮਸ਼ੇਰ ਸਿੰਘ ਖੋਖਰ ਠੱਠੀ ਭਾਈ, ਮੱਖਣ ਸਿੰਘ ਅਰੋੜਾ ਠੱਠੀ ਭਾਈ, ਗੁਰਦੀਪ ਸਿੰਘ ਮੰਘੇੜਾ, ਦਰਸ਼ਨ ਸਿੰਘ ਸੋਹੀ ਸਰਪੰਚ ਸੇਖਾ ਕਲਾਂ, ਤੇਜਿੰਦਰ ਸਿੰਘ ਭੋਲਾ ਪ੍ਰਧਾਨ ਬਾਬਾ ਰੁੱਖੜ ਦਾਸ ਕਮੇਟੀ, ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ, ਦਰਸ਼ਨ ਬਰਾੜ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਸੁਖਾਨੰਦ, ਪ੍ਰਧਾਨ ਚਮਕੌਰ ਸਿੰਘ ਸਾਹੋਕੇ, ਗੋਪਾਲ ਸਿੰਘ ਸੁਸਾਇਟੀ ਪ੍ਰਧਾਨ ਸੁਖਾਨੰਦ, ਦਵਿੰਦਰ ਸਿੰਘ ਸੁਖਾਨੰਦ, ਜਸਪ੍ਰੀਤ ਸਿੰਘ ਜੱੱਸੂ ਸਰਪੰਚ ਦੱਲੂਵਾਲਾ, ਪ੍ਰਧਾਨ ਦੇਵੀ ਦਿਆਲ ਮੌੜ, ਬਲਾਕ ਪ੍ਰਧਾਨ ਪ੍ਰੇਮ ਸਿੰਘ ਬਾਠ ਨੱਥੂਵਾਲਾ ਗਰਬੀ, ਗੁਰਤੇਜ ਸਿੰਘ ਸੁਸਾਇਟੀ ਪ੍ਰਧਾਨ ਬੰਬੀਹਾ ਭਾਈ, ਗੁਰਪ੍ਰੀਤ ਸਿੰਘ ਗੋਂਦਾਰਾ, ਸੁਰਿੰਦਰਪਾਲ ਸਿੰਘ ਚੁਰਾਇਆ, ਅਮਰਜੀਤ ਸਿੰਘ ਸਰਪੰਚ ਗੋਂਦਾਰਾ, ਡਾ. ਚੰਨਣ ਵਾਂਦਰ, ਮੰਦਰ ਸਿੰਘ ਐਮ.ਸੀ ਬਾਘਾ ਪੁਰਾਣਾ, ਚਮਕੌਰ ਸਿੰਘ ਐਮ.ਸੀ. ਬਾਘਾ ਪੁਰਾਣਾ, ਹਰਮਨ ਦੀਦਾਰੇ ਵਾਲਾ, ਅਮਰਜੀਤ ਚਹਿਲ, ਗੁਰਪ੍ਰੀਤ ਸਿੰਘ, ਹਰਦੇਵ ਸਿੰਘ, ਸੂਬੇਦਾਰ ਬਲਦੇਵ ਸਿੰਘ ਸੁਖਾਨੰਦ, ਕੁਲਦੀਪ ਸਿੰਘ ਲਾਈਨਮੈਨ ਵਲੋਂ ਵਾਂਦਰ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ | ਅੰਤ ਵਿਚ ਮਾਤਾ ਮੁਖਤਿਆਰ ਕੌਰ ਦੇ ਪੋਤਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਵਾਂਦਰ ਨੇ ਇਲਾਕੇ ਭਰ ਤੋਂ ਆਏ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ |