08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਲਾਰੈਂਸ ਆਫ਼ ਪੰਜਾਬ ਜਿਹੀਆਂ ਸੀਰੀਜ਼ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਘਾਤਕ-ਬਰਾੜ <br/>

Ad Position 21
No active advertisement
ਅਜੀਤ ਡੈਸਕ 23-04-2026
ਮੋਗਾ, 22 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸਾਬਕਾ ਰਾਜ ਸੂਚਨਾ ਕਮਿਸ਼ਨਰ ਤੇ ਭਾਜਪਾ ਪੰਜਾਬ ਦੇ ਬੁਲਾਰੇ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਤੇ ਦੇਸ਼ ਕੌਮ ਲਈ ਮਰ ਮਿਟਣ ਵਾਲੇ ਸੂਰਬੀਰ ਯੋਧਿਆਂ ਦੀ ਧਰਤੀ ਹੈ | ਇਹੀ ਸੂਰਬੀਰ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਹਮੇਸ਼ਾ ਰਾਹ ਦਸੇਰਾ ਰਹੇ ਹਨ ਪਰ ਦੁੱਖ ਦੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਮਾਜਿਕ ਕੁਰੀਤੀਆਂ ਤੇ ਹਥਿਆਰਾਂ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਫ਼ਿਲਮਾਂ ਦਾ ਪ੍ਰਚਲਣ ਲਗਾਤਾਰ ਵੱਧ ਰਿਹਾ ਹੈ | ਉਸੇ ਲੜੀ ਤਹਿਤ ਆਉਣ ਵਾਲੇ ਦਿਨਾਂ ਵਿਚ ਵੀ ਲਾਰੈਂਸ ਆਫ਼ ਪੰਜਾਬ ਬੈਨਰ ਥੱਲੇ ਇਕ ਹੋਰ ਵੈਬ ਸੀਰੀਜ਼ ਰੀਲੀਜ਼ ਕੀਤੀ ਜਾ ਰਹੀ ਹੈ ਜਦਕਿ ਲਾਰੈਂਸ ਇਕ ਬਦਨਾਮ ਗੈਂਗਸਟਰ ਦਾ ਨਾਂਅ ਹੋਣ ਕਰ ਕੇ ਕਦੇ ਵੀ ਪੰਜਾਬ ਵਰਗੇ ਦੇਸ਼ ਭਗਤ ਸੂਬੇ ਨਾਲ ਨਹੀਂ ਜੋੜਿਆ ਜਾ ਸਕਦਾ | ਨਿਧੜਕ ਸਿੰਘ ਬਰਾੜ ਨੇ ਸਰਕਾਰ ਤੋਂ ਇਸ ਸੀਰੀਜ਼ ਉੱਪਰ ਜਲਦ ਤੋਂ ਜਲਦ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮੋਗਾ ਅੰਡਰ-16 ਦਾ ਸ਼ਾਨਦਾਰ ਦਬਦਬਾ, ਫ਼ਾਜ਼ਿਲਕਾ ਨੂੰ ਪਾਰੀ ਤੇ 125 ਦੌੜਾਂ ਨਾਲ ਕਰਾਰੀ ਹਾਰ-ਕਮਲ ਅਰੋੜਾ <br/> ਅਗਲੀ ਖ਼ਬਰ 1 ਕਰੋੜ ਦੀ ਠੱਗੀ ਦੇ ਦੋਸ਼ 'ਚੋਂ ਔਰਤ ਬਰੀ
Ad Position 24