08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮੋਗਾ ਅੰਡਰ-16 ਦਾ ਸ਼ਾਨਦਾਰ ਦਬਦਬਾ, ਫ਼ਾਜ਼ਿਲਕਾ ਨੂੰ ਪਾਰੀ ਤੇ 125 ਦੌੜਾਂ ਨਾਲ ਕਰਾਰੀ ਹਾਰ-ਕਮਲ ਅਰੋੜਾ <br/>

Ad Position 21
No active advertisement
ਅਜੀਤ ਡੈਸਕ 23-04-2026
ਮੋਗਾ, 22 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਇੰਟਰ ਡਿਸਟਿ੍ਕਟ ਅੰਡਰ-16 ਟੂਰਨਾਮੈਂਟ 2026-27 ਦੇ ਤਹਿਤ ਦੇਸ਼ ਭਗਤ ਕਾਲਜ ਡਗਰੂ ਗਰਾਊਾਡ ਵਿਚ ਖੇਡੇ ਮੈਚ 'ਚ ਮੋਗਾ ਅੰਡਰ-16 ਨੇ ਫ਼ਾਜ਼ਿਲਕਾ ਅੰਡਰ-16 ਨੂੰ ਇਨਿੰਗ ਤੇ 125 ਰਨਾਂ ਨਾਲ ਇੱਕਤਰਫ਼ਾ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ | ਗੱਲਬਾਤ ਕਰਦਿਆਂ ਕਮਲ ਅਰੋੜਾ (ਅਪਕੇਸ ਮੈਂਬਰ ਪੰਜਾਬ ਕਿ੍ਕੇਟ ਐਸੋਸੀਏਸ਼ਨ ਮੋਹਾਲੀ ਨੇ ਦੱਸਿਆ ਕਿ ਮੋਗੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੋਗਾ ਨੇ 75.1 ਓਵਰਾਂ 'ਚ 266 ਰਨਾਂ ਦਾ ਮਜ਼ਬੂਤ ਸਕੋਰ ਬਣਾਇਆ, ਜਿਸ 'ਚ ਸੱਜਨ ਸਿੰਘ ਨੇ 83, ਜਸ਼ਨਪ੍ਰੀਤ ਸਿੰਘ ਨਾਗੀ ਨੇ 52 ਤੇ ਜਗਨੂਰ ਸਿੰਘ ਨੇ 49 ਰਨਾਂ ਦੀ ਮਹੱਤਵਪੂਰਨ ਪਾਰੀਆਂ ਖੇਡੀਆਂ | ਇਸ ਦੇ ਜਵਾਬ 'ਚ ਫ਼ਾਜ਼ਿਲਕਾ ਦੀ ਪਹਿਲੀ ਪਾਰੀ ਮੋਗਾ ਦੇ ਗੇਂਦਬਾਜ਼ਾਂ ਅੱਗੇ ਢਹਿ ਗਈ ਤੇ ਟੀਮ ਸਿਰਫ਼ 67 ਰਨਾਂ 'ਤੇ ਆਊਟ ਹੋ ਗਈ, ਜਿਸ 'ਚ ਅਯਾਨ ਮਹਿੰਦਰੂ ਨੇ 4 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਦ ਕਿ ਗੈਵਿਨ ਕੋਹਲੀ ਨੇ ਵੀ ਅਹਿਮ ਵਿਕਟਾਂ ਹਾਸਲ ਕੀਤੀਆਂ | ਫਾਲੋਆਨ 'ਚ ਵੀ ਫ਼ਾਜ਼ਿਲਕਾ ਦੀ ਟੀਮ ਸੰਭਲ ਨਾ ਸਕੀ (ਬਾਕੀ ਸਫ਼ਾ 8 'ਤੇ)
ਤੇ ਦੂਜੀ ਪਾਰੀ 'ਚ ਕੇਵਲ 74 ਰਨਾਂ 'ਤੇ ਆਲ ਆਊਟ ਹੋ ਗਈ, ਜਿੱਥੇ ਗੈਵਿਨ ਕੋਹਲੀ ਨੇ ਕਮਾਲ ਦੀ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਲਈਆਂ ਤੇ ਅਯਾਨ ਮਹਿੰਦਰੂ ਨੇ 2 ਵਿਕਟਾਂ ਨਾਲ ਵਧੀਆ ਸਹਿਯੋਗ ਦਿੱਤਾ | ਮੋਗਾ ਦੀ ਟੀਮ ਨੇ ਮੈਚ ਦੇ ਹਰ ਵਿਭਾਗ 'ਚ ਦਬਦਬਾ ਬਣਾਈ ਰੱਖਿਆ ਤੇ ਇਸ ਜਿੱਤ ਨਾਲ 17 ਅੰਕ ਹਾਸਲ ਕਰਕੇ ਕੁਆਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ | ਇਸ ਮੌਕੇ ਪੈਟਰਨ ਡਾ. ਸੰਜੀਵ ਕੁਮਾਰ ਸੈਣੀ, ਪ੍ਰਧਾਨ ਰਵਿੰਦਰ ਸਿੰਘ, ਪ੍ਰਦੀਪ ਮੋਂਗਾ, ਸਨੀ ਮਨਚੰਦਾ, ਕੋਚ ਮਨਜੀਤ ਕੁਮਾਰ, ਕਪਿਲ ਦੇਵ, ਹਰਸਿਮਰਨ ਸਿੰਘ ਅਤੇ ਮੋਹਨ ਸੁੰਦਰ ਦਾਸ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਧਰਮਵੀਰ ਸਿੰਘ ਨੇ ਬਲਾਕ ਖੇਤੀਬਾੜੀ ਅਫਸਰ ਬਾਘਾ ਪੁਰਾਣਾ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਲਾਰੈਂਸ ਆਫ਼ ਪੰਜਾਬ ਜਿਹੀਆਂ ਸੀਰੀਜ਼ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਘਾਤਕ-ਬਰਾੜ <br/>
Ad Position 24