08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਡਾ. ਧਰਮਵੀਰ ਸਿੰਘ ਨੇ ਬਲਾਕ ਖੇਤੀਬਾੜੀ ਅਫਸਰ ਬਾਘਾ ਪੁਰਾਣਾ ਵਜੋਂ ਅਹੁਦਾ ਸੰਭਾਲਿਆ <br/>

Ad Position 21
No active advertisement
ਅਜੀਤ ਡੈਸਕ 23-04-2026
ਬਾਘਾ ਪੁਰਾਣਾ, 22 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਬਲਾਕ ਬਾਘਾ ਪੁਰਾਣਾ ਵਿਖੇ ਡਾ: ਧਰਮਵੀਰ ਸਿੰਘ ਵਲੋਂ ਬਲਾਕ ਖੇਤੀਬਾੜੀ ਅਫ਼ਸਰ ਬਾਘਾ ਪੁਰਾਣਾ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਡਾ: ਧਰਮਵੀਰ ਸਿੰਘ ਨੇ ਕੋਟਕਪੂਰਾ ਰੋਡ ਬਾਘਾ ਪੁਰਾਣਾ ਵਿਖੇ ਸਥਿਤ ਖੇਤੀਬਾੜੀ ਦਫ਼ਤਰ 'ਚ ਬਲਾਕ ਖੇਤੀਬਾੜੀ ਅਫਸਰ ਦਾ ਅਹੁਦਾ ਸੰਭਾਲਦਿਆਂ ਕਿਹਾ ਕਿ ਉਹ ਹਲਕੇ ਅੰਦਰ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦੇਣਗੇ ਤੇ ਉਨ੍ਹਾਂ ਹਲਕੇ ਅੰਦਰ ਖੇਤੀਬਾੜੀ ਨਾਲ ਸਬੰਧਿਤ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਉੱਚ ਗੁਣਵੱਤਾ ਵਾਲੇ ਬੀਜ, ਰੇਅ ਤੇ ਸਪਰੇਅ ਵੇਚਣ ਤਾਂ ਜੋ ਖੇਤੀਬਾੜੀ ਦੀ ਪੈਦਾਵਾਰ ਨੂੰ ਵਧਾਇਆ ਜਾ ਸਕੇ | ਬਲਾਕ ਬਾਘਾ ਪੁਰਾਣਾ ਵਿਖੇ ਡਾ: ਧਰਮਵੀਰ ਸਿੰਘ ਵਲੋਂ ਬਲਾਕ ਖੇਤੀਬਾੜੀ ਅਫ਼ਸਰ ਦਾ ਅਹੁਦਾ ਸੰਭਾਲਣ 'ਤੇ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਜ਼ਿਲ੍ਹਾ ਮੋਗਾ ਦੇ ਮੁੱਖ ਖੇਤੀਬਾੜੀ ਅਫਸਰ ਡਾ: ਅੰਮਿ੍ਤਪਾਲ ਸਿੰਘ, ਨਵਦੀਪ ਸਿੰਘ ਜੌੜਾ ਜ਼ਿਲ੍ਹਾ ਸਿਖਲਾਈ ਅਫਸਰ, ਮਾਰਕੀਟ ਕਮੇਟੀ ਚੇਅਰਮੈਨ ਮਨਦੀਪ ਸਿੰਘ ਮਾਨ ਕੋਟਲਾ, ਨਗਰ ਕੌਂਸਲ ਬਾਘਾ ਪੁਰਾਣਾ ਦੇ ਵਾਈਸ ਪ੍ਰਧਾਨ ਰਣਜੀਤ ਸਿੰਘ ਟੀਟੂ ਬਰਾੜ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ ਠੇਕੇਦਾਰ, ਸਾਬਕਾ ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ ਤੇ ਸਮੂਹ ਖੇਤੀਬਾੜੀ ਵਿਭਾਗ ਬਾਘਾ ਪੁਰਾਣਾ ਦੇ ਸਟਾਫ਼ ਮੈਂਬਰਾਂ ਵਲੋਂ ਇਸ ਨਿਯੁਕਤੀ ਲਈ ਡਾ: ਧਰਮਵੀਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਨੂੰ ਵਧਾਈ

Ad Position 22
No active advertisement
ਪਿਛਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰ ਤੋਂ ਸਹੂਲਤਾਂ ਪ੍ਰਾਪਤ ਕਰਨ ਲਈ ਕਿਸਾਨਾਂ ਦਾ ਫਾਰਮਰ ਰਜਿਸਟਰੀ ਕੈਂਪ ਅਗਲੀ ਖ਼ਬਰ ਮੋਗਾ ਅੰਡਰ-16 ਦਾ ਸ਼ਾਨਦਾਰ ਦਬਦਬਾ, ਫ਼ਾਜ਼ਿਲਕਾ ਨੂੰ ਪਾਰੀ ਤੇ 125 ਦੌੜਾਂ ਨਾਲ ਕਰਾਰੀ ਹਾਰ-ਕਮਲ ਅਰੋੜਾ <br/>
Ad Position 24