08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕੇਂਦਰ ਤੇ ਪੰਜਾਬ ਸਰਕਾਰ ਤੋਂ ਸਹੂਲਤਾਂ ਪ੍ਰਾਪਤ ਕਰਨ ਲਈ ਕਿਸਾਨਾਂ ਦਾ ਫਾਰਮਰ ਰਜਿਸਟਰੀ ਕੈਂਪ

Ad Position 21
No active advertisement
ਪਿੰਡ ਮਾਣੂੰਕੇ ਵਿਖੇ ਕਿਸਾਨ ਫਾਰਮਰ ਰਜਿਸਟਰੀ (ਰਜਿਸਟ੍ਰੇਸ਼ਨ) ਕੈਂਪ ਸਮੇਂ ਖੇਤੀਬਾੜੀ ਅਫ਼ ਗੁਰਮੀਤ ਸਿੰਘ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ | ਤਸਵੀਰ: ਮਾਣੂੰਕੇ <br/> 23-04-2026
ਬਾਘਾ ਪੁਰਾਣਾ, 22 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਜ਼ਿਲ੍ਹਾ ਮੋਗਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਅੰਮਿ੍ਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ: ਧਰਮਵੀਰ ਸਿੰਘ ਬਲਾਕ ਬਾਘਾ ਪੁਰਾਣਾ ਖੇਤੀਬਾੜੀ ਅਫ਼ਸਰ ਦੀ ਯੋਗ ਅਗਵਾਈ ਹੇਠ ਪਿੰਡ ਮਾਣੂੰਕੇ ਵਿਖੇ ਕਿਸਾਨ ਫਾਰਮਰ ਰਜਿਸਟਰੀ (ਰਜਿਸਟ੍ਰੇਸ਼ਨ) ਕੈਂਪ ਬਲਾਕ ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ ਠੇਕੇਦਾਰ ਦੇ ਗ੍ਰਹਿ ਵਿਖੇ ਲਾਇਆ ਗਿਆ | ਇਸ ਮੌਕੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਡਾ: ਗੁਰਮੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਡਾ: ਨਵਨੀਤ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਜਸਵੰਤ ਸਿੰਘ ਜੂਨੀਅਰ ਤਕਨੀਸ਼ੀਅਨ ਤੇ ਪਰਮਿੰਦਰ ਸਿੰਘ ਫੀਲਡ ਵਰਕਰ ਦੀ ਟੀਮ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਕਿਸਾਨਾਂ ਲਈ ਚੱਲ ਰਹੀਆਂ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਫਾਰਮਰ ਰਜਿਸਟਰੀ (ਰਜਿਸਟ੍ਰੇਸ਼ਨ) ਕਰਵਾਉਣਾ ਅਤਿ ਜਰੂਰੀ ਹੈ | ਕੈਂਪ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਕਿਸਾਨਾਂ ਨੂੰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਵੱਖ-ਵੱਖ ਸਮੇਂ ਦਿੱਤੀਆਂ ਜਾ ਰਹੀਆਂ ਖੇਤੀਬਾੜੀ ਸਹੂਲਤਾਂ ਤੇ ਸਬਸਿਡੀ ਦਾ ਲਾਭ ਤਾਂ ਹੀ ਪ੍ਰਾਪਤ ਹੋਵੇਗਾ ਜੇਕਰ ਕਿਸਾਨ ਦੀ ਰਜਿਸਟ੍ਰੇਸ਼ਨ (ਪਹਿਚਾਣ ਪੱਤਰ) ਹੋਵੇਗੀ | ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਯੂਰੀਆ, ਡੀ.ਏ.ਪੀ. ਖਾਦ ਦੀ ਸੁਚੱਜੀ ਵਰਤੋਂ ਕਰਨ ਤੇ ਡੀ.ਏ.ਪੀ. ਖਾਦ ਦੇ ਵਿਕਲਪ ਵਿਚ ਟੀ.ਐਸ.ਪੀ. ਖਾਦ ਵਰਤਨ, ਮਸ਼ੀਨਰੀ ਤੇ ਸਬਸਿਡੀ ਅਤੇ ਝੋਨੇ ਦੀ ਥਾਂ 'ਤੇ ਮੱਕੀ ਦੀ ਫਸਲ ਬੀਜਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ ਠੇਕੇਦਾਰ, ਸਾਬਕਾ ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ, ਤਾਰਾ ਸਿੰਘ, ਪ੍ਰਧਾਨ ਚਰਨਜੀਤ ਸਿੰਘ ਚਰਨਾ, ਮਹਿੰਦਰ ਸਿੰਘ ਠੇਕੇਦਾਰ, ਰਵਿੰਦਰ ਸਿੰਘ ਭੋਲਾ, ਪ੍ਰਧਾਨ ਰਜਿੰਦਰ ਸਿੰਘ ਰਾਜਾ, ਪ੍ਰਧਾਨ ਇਕੱਤਰ ਸਿੰਘ, ਸੁਖਮੰਦਰ ਸਿੰਘ ਪੰਚ, ਪ੍ਰਧਾਨ ਸੁਰਜੀਤ ਸਿੰਘ, ਜਗਦੇਵ ਸਿੰਘ ਜੱਗੂ, ਬਲਰਾਜ ਸਿੰਘ, ਕੁਲਵੰਤ ਸਿੰਘ ਕੰਤਾ, ਰਣਜੀਤ ਸਿੰਘ, ਗੁਰਦੇਵ ਸਿੰਘ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਜੱਗਾ, ਪਰਮਜੀਤ ਸਿੰਘ ਆਦਿ ਸਿਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਚੋਣਾਂ ਨੂੰ ਲੈ ਕੇ 'ਆਪ' ਦੀ ਸਰਕਾਰ ਨੇ ਅਦਾਲਤ ਤੇ ਲੋਕਾਂ ਨਾਲ ਧੋਖਾ ਕੀਤਾ <br/> ਅਗਲੀ ਖ਼ਬਰ ਡਾ. ਧਰਮਵੀਰ ਸਿੰਘ ਨੇ ਬਲਾਕ ਖੇਤੀਬਾੜੀ ਅਫਸਰ ਬਾਘਾ ਪੁਰਾਣਾ ਵਜੋਂ ਅਹੁਦਾ ਸੰਭਾਲਿਆ <br/>
Ad Position 24