08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਨਗਰ ਨਿਗਮ ਚੋਣਾਂ ਨੂੰ ਲੈ ਕੇ 'ਆਪ' ਦੀ ਸਰਕਾਰ ਨੇ ਅਦਾਲਤ ਤੇ ਲੋਕਾਂ ਨਾਲ ਧੋਖਾ ਕੀਤਾ <br/>

Ad Position 21
No active advertisement
ਅਜੀਤ ਡੈਸਕ 23-04-2026
ਮੋਗਾ, 22 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਨਗਰ ਨਿਗਮ ਮੋਗਾ ਦੀਆਂ ਚੋਣਾਂ 'ਚ ਮਹਿਜ਼ ਕੁਝ ਸਮਾਂ ਹੀ ਬਾਕੀ ਹੈ ਪਰ ਇਨ੍ਹਾਂ ਚੋਣਾਂ ਨੂੰ ਲੈ ਕੇ ਮੌਜੂਦ ਸੱਤਾਧਾਰੀ ਸਰਕਾਰ ਅਤੇ ਮੋਗਾ ਤੋਂ ਨੁਮਾਇੰਦਗੀ ਕਰਨ ਵਾਲੇ ਵੱਡੇ ਵਿਵਾਦਾਂ ਵਿਚ ਘਿਰੇ ਹੋਏ ਹਨ ਕਿਉਂਕਿ ਪਹਿਲਾਂ ਗ਼ਲਤ ਢੰਗ ਨਾਲ ਨਿਗਮ ਦੀਆਂ ਚੋਣਾਂ ਜਿੱਤਣ ਦੇ ਮਨਸੂਬੇ ਨਾਲ ਗ਼ਲਤ ਵਾਰਡਬੰਦੀ ਕੀਤੀ ਗਈ ਪਰ ਜਦ ਸ਼ਹਿਰ ਦੇ ਸੁਹਿਰਦ ਲੋਕਾਂ ਤੇ ਕੌਂਸਲਰਾਂ ਨੇ ਇਸ ਵਾਰਡਬੰਦੀ ਨੂੰ ਲੈ ਕੇ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਮਾਣਯੋਗ ਅਦਾਲਤ ਨੇ ਮਿਲੇ ਸਬੂਤਾਂ ਦੇ ਆਧਾਰ 'ਤੇ ਨਵੀਂ ਵਾਰਡਬੰਦੀ ਨੂੰ ਅਸਲੋਂ ਖ਼ਾਰਜ ਕਰ ਕੇ ਪੁਰਾਣੀ ਵਾਰਡਬੰਦੀ 'ਤੇ ਹੀ ਚੋਣਾਂ ਕਰਵਾਉਣ ਦਾ ਫ਼ੈਸਲਾ ਦਿੱਤਾ ਅਤੇ ਉਸ ਮਾਮਲੇ ਵਿਚ ਵੀ ਸੱਤਾਧਾਰੀ ਸਰਕਾਰ ਨੇ ਮੂੰਹ ਦੀ ਖਾਧੀ ਤੇ ਹੁਣ ਜੋ ਸ਼ਹਿਰ ਦੇ ਵਾਰਡਾਂ ਵਿਚ ਰਿਜ਼ਰਵੇਸ਼ਨ ਕੀਤੀ ਗਈ ਹੈ ਉਸ ਨਾਲ ਸੱਤਾਧਾਰੀ ਸਰਕਾਰ ਫਿਰ ਚਰਚਾ ਵਿਚ ਆ ਗਈ ਹੈ | ਇਹ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਡਾ. ਹਰਜੋਤ ਸਿੰਘ ਕਮਲ ਨੇ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਜੋ ਰਿਜ਼ਰਵੇਸ਼ਨ ਕੀਤੀ ਗਈ ਹੈ ਉਸ ਨਾਲ ਉਨ੍ਹਾਂ ਲੋਕਾਂ ਨਾਲ ਜ਼ਿਆਦਤੀ ਕੀਤੀ ਗਈ ਹੈ ਜਿਹੜੇ ਪੂਰੀ ਤਰ੍ਹਾਂ ਸਿਆਸੀ ਪਿਛੋਕੜ ਵਾਲੇ ਹਨ ਤੇ ਉਨ੍ਹਾਂ ਦੇ ਸਿਆਸੀ ਪਿਛੋਕੜ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਸਿਆਸਤ ਤੋਂ ਪ੍ਰੇਰਿਤ ਇਕ ਸਾਜ਼ਿਸ਼ ਆਖੀ ਜਾ ਸਕਦੀ ਹੈ ਤੇ ਇਸ ਰਿਜ਼ਰਵੇਸ਼ਨ ਖ਼ਿਲਾਫ਼ ਸ਼ਹਿਰ ਦੇ ਕੌਂਸਲਰਾਂ ਵਲੋਂ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਮਾਣਯੋਗ ਅਦਾਲਤ 'ਤੇ ਪੂਰਨ ਭਰੋਸਾ ਹੈ ਕਿ ਮੋਗਾ ਸ਼ਹਿਰ ਵਾਸੀਆਂ ਨੂੰ ਇਨਸਾਫ਼ ਜ਼ਰੂਰ ਮਿਲੇਗਾ ਜਿਵੇਂ ਵਾਰਡਬੰਦੀ ਲਈ ਮਿਲਿਆ ਸੀ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਲਖਵੰਤ ਸਿੰਘ ਸਾਫੂਵਾਲਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ ਲਈ ਸੰਬੰਧਿਤ ਵਿਭਾਗਾਂ ਨੂੰ ਹਦਾਇਤਾਂ ਜਾਰੀ <br/> ਅਗਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰ ਤੋਂ ਸਹੂਲਤਾਂ ਪ੍ਰਾਪਤ ਕਰਨ ਲਈ ਕਿਸਾਨਾਂ ਦਾ ਫਾਰਮਰ ਰਜਿਸਟਰੀ ਕੈਂਪ
Ad Position 24