ਸਮਾਲਸਰ, 22 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਅੱਜ ਇੱਥੇ ਸਮਾਲਸਰ ਵਿਚ ਅਬੋਹਰ ਬਰਾਂਚ ਨਹਿਰੋਂ ਪਾਰ ਨਵੇਂ ਬਣੇ ਸ਼੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਨਿਵੇਕਲੇ ਤੇ ਵਿਲੱਖਣ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਸਾਹਿਬ ਦੇ ਬਰਾਂਡੇ ਦਾ ਲੈਂਟਰ ਪਾਇਆ ਗਿਆ | ਇਸ ਮੌਕੇ ਦੂਰੋਂ-ਦੂਰੋਂ ਆਈਆਂ ਸੰਗਤਾਂ ਨੇ ਹਾਜ਼ਰੀ ਲਵਾਈ | ਇਸ ਮੌਕੇ ਸੰਤ ਬਾਬਾ ਗੁਰਪ੍ਰੀਤ ਸਿੰਘ ਨੇ ਸੰਗਤਾਂ ਦੀ ਭਰਵੀਂ ਹਾਜ਼ਰੀ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਸੰਗਤਾਂ ਲਈ ਸਾਰਾ ਦਿਨ ਜਲੇਬੀਆਂ, ਲੰਗਰ, ਪ੍ਰਸ਼ਾਦੇ, ਚਾਹ ਪਾਣੀ ਦਾ ਭੰਡਾਰਾ ਖੁੱਲ੍ਹਾ ਵਰਤਾਇਆ ਗਿਆ | ਉਪਰੰਤ ਸੰਤ ਬਾਬਾ ਗੁਰਪ੍ਰੀਤ ਸਿੰਘ ਨੇ ਆਈਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਆ | ਇਸ ਮੌਕੇ ਬਲਜੀਤ ਸਿੰਘ, ਚਰਨਜੀਤ ਸਿੰਘ, ਮਨਦੀਪ ਸਿੰਘ, ਬੋਹੜ ਸਿੰਘ, ਬਲਕਾਰ ਸਿੰਘ ਆਦਿ ਸੇਵਾਦਾਰਾਂ ਨੇ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਲੈਂਟਰ ਪਾਉਣ ਵਿਚ ਸੇਵਾ ਨਿਭਾਈ |