ਮੋਗਾ, 22 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਗੁਰੂ ਗੋਬਿੰਦ ਸਿੰਘ ਜੀ ਸੰਗੀਤ ਅਕੈਡਮੀ ਗਿੱਲ ਰੋਡ ਮੋਗਾ ਵਲੋਂ ਸਰਪ੍ਰਸਤ ਸੰਤ ਬਾਬਾ ਕੁਲਦੀਪ ਸਿੰਘ ਸੇਖਾ, ਸਮੂਹ ਮਹਾਂਪੁਰਸ਼ਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਮੁਫ਼ਤ ਕਲਗ਼ੀਧਰ ਦਸਤਾਰ ਸਿਖਲਾਈ ਸੈਂਟਰ ਗੁਰੂ ਗੋਬਿੰਦ ਸਿੰਘ ਸੰਗੀਤ ਅਕੈਡਮੀ ਗਿੱਲ ਰੋਡ ਮੋਗਾ ਵਿਖੇ ਖੋਲਿ੍ਹਆ ਗਿਆ | ਇਸ ਦੌਰਾਨ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਦੀਵਾਨ ਸਜਾਏ ਗਏ ਤੇ ਦੀਵਾਨਾਂ 'ਚ ਵੱਖ-ਵੱਖ ਜਥਿਆਂ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਮੁਫ਼ਤ ਕਲਗ਼ੀਧਰ ਦਸਤਾਰ ਸਿਖਲਾਈ ਸੈਂਟਰ ਦਾ ਸਮਾਂ ਸ਼ਾਮ ਸਾਢੇ ਪੰਜ ਵਜੇ ਤੋਂ ਸਾਢੇ ਸੱਤ ਤੱਕ ਦਾ ਹੋਵੇਗਾ ਜਿਸ 'ਚ ਭਾਈ ਫ਼ਤਿਹਵੀਰ ਸਿੰਘ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦੇਣਗੇ | ਰਾਗੀ ਭਾਈ ਹਰਕਿਰਸ਼ਨ ਸਿੰਘ ਪਟਨੇ ਵਾਲੇ, ਰਾਗੀ ਭਾਈ ਜਤਿੰਦਰਪਾਲ ਸਿੰਘ ਪਟਨੇ ਵਾਲਿਆਂ ਵਲੋਂ ਪਹੁੰਚੀਆਂ ਹੋਈਆਂ ਸਮੂਹ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੰਤ ਸਤਨਾਮ ਸਿੰਘ ਕਪੂਰੇ, ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਕਪੂਰੇ, ਪ੍ਰਧਾਨ ਭਾਈ ਮਲਕੀਤ ਸਿੰਘ ਕਪੂਰੇ, ਬੀਬੀ ਜਸਵਿੰਦਰ ਕੌਰ ਖ਼ਾਲਸਾ ਜਲਾਲਾਬਾਦ, 96 ਕਰੋੜੀ ਜਥੇਦਾਰ ਬਾਬਾ ਕਰਮਜੀਤ ਸਿੰਘ ਲੰਢੇਕੇ, ਦਸਮੇਸ਼ ਤਰਨਾ ਦਲ ਆਲ ਇੰਡੀਆ ਨਿਗਰਾਨ ਜਥੇਦਾਰ ਬਲਦੇਵ ਸਿੰਘ ਲੁਹਾਰਾ, ਜਥੇਦਾਰ ਗੁਰਮੀਤ ਸਿੰਘ ਭਾਈ ਕਾ ਵਾੜਾ, ਮਹਾਂਕਾਲ ਚਮਕੌਰ ਸਿੰਘ, ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਦੇ ਪ੍ਰਧਾਨ ਭਾਈ ਸਵਰਨ ਸਿੰਘ, ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਬੁੱਟਰ, ਪੈੱ੍ਰਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ, ਭਾਈ ਕਲਿਆਣਾ ਜੀ ਗੁਰਮਤਿ ਰਾਗੀ ਗ੍ਰੰਥੀ ਸਭਾ ਸਰਪ੍ਰਸਤ ਭਾਈ ਹਰਨੇਕ ਸਿੰਘ ਬਲਖੰਡੀ, ਭਾਈ ਲਖਵੀਰ ਸਿੰਘ ਬੱਗੇ, ਭਾਈ ਜਸਕਰਨ ਸਿੰਘ ਬੱਗੇ ਪ੍ਰਧਾਨ ਭਾਈ ਤਰਸੇਮ ਸਿੰਘ ਧਰਮਕੋਟ, ਰਣਜੀਤ ਗਤਕਾ ਅਖਾੜਾ ਭਾਈ ਸਤਪਾਲ ਸਿੰਘ, ਗੁਰਮਤਿ ਰਾਗੀ ਗ੍ਰੰਥੀ ਸਭਾ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ ਸਿੰਘਾ ਵਾਲਾ, ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਰਛਪਾਲ ਸਿੰਘ ਸ਼ੋਸ਼ਣ, ਰਾਗੀ ਅਨੂਪ ਸਿੰਘ, ਭਾਈ ਬਲਜੀਤ ਸਿੰਘ ਆਦਿ ਹਾਜ਼ਰ ਸਨ | ਇਸ ਸਮੇਂ ਭਾਈ ਜਗਦੇਵ ਸਿੰਘ ਯੂ.ਕੇ. ਵਾਲਿਆਂ ਵਲੋਂ 26 ਦਸਤਾਰਾਂ ਬੱਚਿਆਂ ਨੂੰ ਮੁਫ਼ਤ ਦਿੱਤੀਆਂ ਗਈਆਂ | ਸੰਤ ਬਾਬਾ ਭੋਲਾ ਸਿੰਘ ਬੱਡੂਵਾਲ ਵਲੋਂ ਸੈਂਟਰ ਦੀ ਮਾਇਕ ਮਦਦ ਕੀਤੀ |