ਮੋਗਾ, 22 ਅਪ੍ਰੈਲ (ਸੁਰਿੰਦਰਪਾਲ ਸਿੰਘ)-ਧਰਤੀ ਦਿਵਸ ਦੇ ਮੌਕੇ 'ਤੇ ਡਾ. ਸ਼ਾਮ ਲਾਲ ਥਾਪਰ ਕਾਲਜ ਆਫ਼ ਨਰਸਿੰਗ, ਮੋਗਾ 'ਚ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਦੀ ਅਗਵਾਈ ਕਾਲਜ ਦੀ ਪਿ੍ੰਸੀਪਲ ਡਾ. ਸੁਨੀਤਾ ਜੋਸਫ ਦੀ ਦੇਖ ਰੇਖ ਹੇਠ ਕੀਤੀ ਗਈ | ਇਸ ਮੌਕੇ ਜੀ.ਐਨ.ਐਮ. ਨਰਸਿੰਗ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ 'ਚ ਕਾਲਜ ਦੇ ਪਲਾਟਾਂ ਦੇ ਅੰਦਰ ਬੂਟੇ ਲਗਾਏ | ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਤੇ ਹਰਿਆਲੀ ਵਧਾਉਣ ਦੇ ਤੇ ਰੁੱਖਾਂ ਨੂੰ ਬਚਾਉਣ ਦੇ ਸੰਕਲਪ ਦੇ ਅੰਦਰ ਜ਼ੋਰਦਾਰ ਭਾਗ ਲਿਆ | ਡਾ. ਸੁਨੀਤਾ ਜੋਸਫ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਧਰਤੀ ਦਿਵਸ ਸਾਨੂੰ ਕੁਦਰਤੀ ਤਰੀਕੇ ਨਾਲ ਜੋ ਕੁਦਰਤ ਨਾਲ ਆਪਣੀ ਸਾਂਝ ਹੈ, ਉਸ ਨੂੰ ਮਜ਼ਬੂਤ ਕਰਨ ਉਸ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਦਾ ਅਹਿਸਾਸ ਦਿਵਾਉਂਦਾ ਹੈ |