18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਖੇਤੀ ਪਸਾਰ ਦੀਆਂ ਸੇਵਾਵਾਂ ਦੀ ਨਵੀਂ ਐਪ ਦੀ ਆੜ ਹੇਠ ਖੇਤੀਬਾੜੀ ਤਾਲਮੇਲ ਹੋਵੇਗਾ ਖ਼ਤਮ- ਦੌਲਤਪੁਰਾ

Ad Position 21
No active advertisement
ਅਜੀਤ ਡੈਸਕ 24-04-2026
ਮੋਗਾ, 23 ਅਪ੍ਰੈਲ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ, ਜ਼ਿਲ੍ਹਾ ਮੀਤ ਪ੍ਰਧਾਨ ਮੋਦਨ ਸਿੰਘ ਨਿਧਾਂ ਵਾਲਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ, ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ, ਬਲਾਕ ਜਰਨਲ ਸਕੱਤਰ ਬੰਤ ਸਿੰਘ ਨਿਧਾਂ ਵਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਖੇਤਾਂ 'ਚ ਮੁਹੱਈਆ ਕਰਵਾਈਆਂ ਜਾਂਦੀਆਂ ਖੇਤੀ ਪਸਾਰ ਦੀਆਂ ਸੇਵਾਵਾਂ ਨੂੰ ਸਰਕਾਰ ਵਲੋਂ ਨਵੀਂ ਐਪ ਰਾਹੀਂ ਸਮਾਂ ਬੰਦ ਕਰਕੇ ਕਿਸਾਨਾਂ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਫ਼ੀਲਡ 'ਚ ਕੰਮ ਕਰ ਰਹੇ ਅਧਿਕਾਰੀ/ਕਰਮਚਾਰੀ ਆਪਣੀ ਹਾਜ਼ਰੀ ਸਿਰਫ਼ ਆਪਣੇ ਦਫ਼ਤਰਾਂ ਵਿਚ 9 ਤੋਂ 5 ਵਜੇ ਤੱਕ ਬੈਠਕੇ ਲਗਾਉਣਗੇ ਤੇ ਆਪਣੇ ਦਫ਼ਤਰਾਂ ਵਿਚ ਹੀ ਉਸੇ ਲੋਕੇਸ਼ਨ 'ਤੇ ਰਹਿਣਗੇ | ਸਰਕਾਰ ਦੇ ਇਸ ਫ਼ੈਸਲੇ ਨਾਲ ਕਿਸਾਨਾਂ ਨੂੰ ਖੇਤੀ ਮਾਹਿਰਾਂ ਵਲੋਂ ਕਿਸਾਨੀ ਦੇ ਸਮੇਂ ਦੀ ਸਹੂਲਤ ਅਨੁਸਾਰ ਦਿੱਤੀਆਂ ਜਾਂਦੀਆਂ ਖੇਤੀ ਪਸਾਰ ਦੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ | ਜਿਸ ਦਾ ਸਿੱਧਾ ਫ਼ਾਇਦਾ ਬਹੁ-ਕੌਮੀ ਕੰਪਨੀਆਂ ਤੇ ਖੇਤੀ ਵਪਾਰ ਨਾਲ ਜੁੜੇ ਕਾਰਪੋਰੇਟ ਘਰਾਨਿਆਂ ਨੂੰ ਹੋਵੇਗਾ | ਸਰਕਾਰ ਦੇ ਇਸ ਫ਼ੈਸਲੇ ਦੀ ਕਿਸਾਨ ਯੂਨੀਅਨ ਲੱਖੋਵਾਲ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ | ਸਰਕਾਰ ਨੇ ਵੋਟਾਂ ਤੋਂ ਪਹਿਲਾਂ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਹਰ ਪਿੰਡ ਵਿਚ ਖੇਤੀ ਮਾਸਟਰ ਰੱਖਣ ਦੀਆਂ ਗੱਲ ਕੀਤੀ ਸੀ | ਪਰ ਸਰਕਾਰ ਦੇ ਇਸ ਫ਼ੈਸਲੇ ਨਾਲ ਪਹਿਲਾਂ ਹੀ ਗਿਣਤੀ ਪੱਖੋਂ ਘੱਟ ਖੇਤੀ ਮਾਹਿਰ 9 ਤੋਂ 5 ਤੱਕ ਦਫ਼ਤਰਾਂ ਵਿਚ ਬੰਦ ਹੋ ਕੇ ਰਹਿ ਜਾਣਗੇ ਤੇ ਉਨ੍ਹਾਂ ਦੀਆਂ ਸੇਵਾਵਾਂ ਕਿਸਾਨਾਂ ਤੱਕ ਨਹੀਂ ਪਹੁੰਚਣਗੀਆਂ ਜਿਸ ਦਾ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਵਲੋਂ ਅਜੀਤਵਾਲ ਪ੍ਰਾਇਮਰੀ ਸਕੂਲ ਦੇ ਆਧੁਨਿਕ ਕਮਰਿਆਂ ਦਾ ਉਦਘਾਟਨ ਅਗਲੀ ਖ਼ਬਰ ਅੱਜ ਰਾਤ 8 ਵਜੇ ਮੋਗਾ ਸ਼ਹਿਰ ਦੇ ਵਿਸ਼ਾਲ ਮੈਗਾ ਮਾਰਟ ਵਿਖੇ ਹੋਵੇਗੀ ਮੌਕ ਡਰਿੱਲ 300 ਮੀਟਰ ਦੇ ਘੇਰੇ ਅੰਦਰ ਸਿਵਲ ਡਿਫੈਂ...
Ad Position 24