18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਵਿਧਾਇਕ ਬਿਲਾਸਪੁਰ ਵਲੋਂ ਅਜੀਤਵਾਲ ਪ੍ਰਾਇਮਰੀ ਸਕੂਲ ਦੇ ਆਧੁਨਿਕ ਕਮਰਿਆਂ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 24-04-2026
ਅਜੀਤਵਾਲ 23 ਅਪ੍ਰੈਲ (ਹਰਦੇਵ ਸਿੰਘ ਮਾਨ)-ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਜੀਤਵਾਲ ਵਿਖੇ ਨਵੇਂ ਬਣੇ ਆਧੁਨਿਕ ਕਮਰਿਆਂ ਦਾ ਉਦਘਾਟਨ ਕੀਤਾ ਗਿਆ | ਸਕੂਲ 'ਚ ਰੱਖੇ ਸ਼ਾਨਦਾਰ ਸਮਾਗਮ ਦੌਰਾਨ ਸਕੂਲ ਸਟਾਫ਼ ਵਲੋਂ ਪਹੁੰਚੀਆਂ ਅਹਿਮ ਸ਼ਖ਼ਸੀਅਤਾਂ ਨੂੰ ਜੀ ਆਇਆ ਆਖਦਿਆਂ ਸਵਾਗਤ ਕੀਤਾ ਗਿਆ | ਉਦਘਾਟਨੀ ਸਮਾਗਮ ਉਪਰੰਤ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ 'ਚ ਸਿੱਖਿਆ ਪੱਧਰ ਨੂੰ ਉੱਚ ਮੁਕਾਮ ਤੇ ਪਹੁੰਚਾਉਣ ਲਈ ਪੰਜਾਬ ਸਰਕਾਰ ਵਲੋਂ ਵੱਡੇ ਉਪਰਾਲੇ ਕੀਤੇ ਗਏ ਹਨ | ਵਿਧਾਇਕ ਬਿਲਾਸਪੁਰ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਜੀਤਵਾਲ ਦੇ ਸਮੂਹ ਸਟਾਫ਼ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਕੂਲ ਦੀ ਅਤੀ ਸੁੰਦਰ ਦਿੱਖ, ਬੱਚਿਆਂ ਦੀ ਕਾਬਲੀਅਤ ਤੇ ਅਨੁਸ਼ਾਸਨ ਅਧਿਆਪਕਾਂ ਦੀ ਮਿਹਨਤ ਨੂੰ ਦਰਸਾਉਂਦਾ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮੰਜੂ ਭਾਰਦਵਾਜ ਨੇ ਸਰਕਾਰੀ ਸਕੂਲਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਉੱਚ ਸਿੱਖਿਆ ਪ੍ਰਾਪਤ ਸਟਾਫ਼ ਬਾਰੇ ਵਿਸਥਾਰ ਸਹਿਤ ਮਾਪਿਆਂ ਤੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ | ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਦੀ ਧਾਰਮਿਕ ਸ਼ਬਦ ਨਾਲ ਸ਼ੁਰੂ ਕਰਕੇ ਰੰਗਾ-ਰੰਗ ਪ੍ਰੋਗਰਾਮ ਵਿਚ ਦੇਸ਼ ਭਗਤੀ ਦੇ ਗੀਤ, ਸੱਭਿਆਚਾਰਕ ਗੀਤ, ਕੋਰੀਓਗ੍ਰਾਫ਼ੀ ਤੇ ਗਰੁੱਪ ਗੀਤਾਂ ਆਦਿ ਦੀ ਪੇਸ਼ਕਾਰੀ ਲਾਜਵਾਬ ਰਹੀ | ਸਕੂਲ ਦੇ ਹੈੱਡ ਟੀਚਰ ਸੁਰਜੀਤ ਸਮਰਾਟ ਨੇ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੀਨੀ. ਆਗੂ ਜਸਦੀਪ ਸਿੰਘ ਗੈਰੀ, ਚੇਅਰਮੈਨ ਰਕੇਸ਼ ਕੁਮਾਰ ਕਿੱਟਾ, ਨੰਬਰਦਾਰ ਰਾਜਾ ਸਿੰਘ, ਸੁਖਦੇਵ ਸਿੰਘ ਜ਼ਿਲ੍ਹਾ ਪ੍ਰੀਸ਼ਦ, ਸ਼ਮਿੰਦਰ ਸਿੰਘ ਸੰਮੀ, ਗੁਰਸੇਵਕ ਸਿੰਘ ਬਾਸੀ, ਬਲਜਿੰਦਰ ਸਿੰਘ ਕਿਲੀ ਚਾਹਲ, ਸੰਮਤੀ ਮੈਂਬਰ ਬਲਵਿੰਦਰ ਸਿੰਘ, ਪੰਚ ਕੁਲਵਿੰਦਰ ਸਿੰਘ, ਪੰਚ ਪਲਵਿੰਦਰ ਸਿੰਘ, ਪੰਚ ਗੁਰਪ੍ਰੀਤ ਸਿੰਘ, ਅਹਿਮ ਸ਼ਖ਼ਸੀਅਤਾਂ ਸਮੇਤ ਮਨਜੀਤ ਸਿੰਘ ਸਮਾਰਟ ਸਕੂਲ ਕੋਆਰਡੀਨੇਟਰ, ਸਕੂਲ ਹੈੱਡ ਟੀਚਰ ਸੁਰਜੀਤ ਸਿੰਘ ਸਮਰਾਟ, ਸਕੂਲ ਅਧਿਆਪਕ ਹਰਜਿੰਦਰ ਸਿੰਘ, ਸੰਦੀਪ ਸਿੰਘ, ਮੈਡਮ ਜਗਦੀਸ਼ ਕੌਰ, ਕਿਰਨ ਸ਼ਰਮਾ, ਅੰਮਿ੍ਤਪਾਲ ਕੌਰ, ਹਰਜਿੰਦਰ ਕੌਰ, ਨਿਰਮਲ ਕੌਰ, ਜਸਵੀਰ ਕੌਰ, ਬਲਜਿੰਦਰ ਕੌਰ, ਬਲਵਿੰਦਰ ਕੌਰ ਨੇ ਅਹਿਮ ਸੇਵਾਵਾਂ ਨਿਭਾਈਆਂ | ਸਟੇਜ ਦੀ ਕਰਵਾਈ ਮਨਮੀਤ ਸਿੰਘ ਰਾਏ ਜ਼ਿਲ੍ਹਾ ਕੋਆਰਡੀਨੇਟਰ ਨੇ ਚਲਾਈ |
Ad Position 22
No active advertisement
ਪਿਛਲੀ ਖ਼ਬਰ ਟੋਲ ਪਲਾਜ਼ਿਆਂ 'ਤੇ ਕੰਮ ਕਰਦੇ ਹਜ਼ਾਰਾਂ ਵਰਕਰਾਂ ਦਾ ਰੋਜ਼ਗਾਰ ਖੋਹਣਾ ਮੰਦਭਾਗਾ <br/> ਅਗਲੀ ਖ਼ਬਰ ਖੇਤੀ ਪਸਾਰ ਦੀਆਂ ਸੇਵਾਵਾਂ ਦੀ ਨਵੀਂ ਐਪ ਦੀ ਆੜ ਹੇਠ ਖੇਤੀਬਾੜੀ ਤਾਲਮੇਲ ਹੋਵੇਗਾ ਖ਼ਤਮ- ਦੌਲਤਪੁਰਾ
Ad Position 24