18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਦਾਣਾ ਮੰਡੀ ਮੋਗਾ 'ਚ ਕਣਕ ਦੀ ਖ਼ਰੀਦ ਦੀ ਲਿਫ਼ਟਿੰਗ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 24-04-2026
ਮੋਗਾ, 23 ਅਪ੍ਰੈਲ (ਅਸ਼ੋਕ ਬਾਂਸਲ)-ਅੱਜ ਦਾਣਾ ਮੰਡੀ ਮੋਗਾ ਵਿਖੇ ਆੜ੍ਹਤੀਆ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਸਮੀਰ ਜੈਨ ਨੇ ਦੱਸਿਆ ਕਿ ਮੋਗਾ ਮੰਡੀ 'ਚ ਹੁਣ ਤੱਕ 7 ਲੱਖ ਬੋਰੀ ਦੇ ਕਰੀਬ ਕਣਕ ਦੀ ਖ਼ਰੀਦ ਸਰਕਾਰੀ ਏਜੰਸੀਆਂ ਵਲੋਂ ਕੀਤੀ ਗਈ ਹੈ, ਪਰ ਚੁਕਾਈ ਦਾ ਕੰਮ ਢਿੱਲਾ ਹੋਣ ਕਾਰਨ ਮੰਡੀ ਵਿਚ ਹੁਣ ਤੱਕ ਸਿਰਫ਼ 2 ਲੱਖ 34 ਹਜ਼ਾਰ ਬੋਰੀ ਕਣਕ ਦੀ ਮੰਡੀ 'ਚੋਂ ਕਣਕ ਦੀ ਚੁਕਾਈ ਕੀਤੀ ਗਈ ਹੈ | ਆੜ੍ਹਤੀਆਂ ਨੂੰ ਕਿਸਾਨਾਂ ਦੀ ਕਣਕ ਮੰਡੀ 'ਚ ਉਤਾਰਨ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੰਡੀ ਵਿਚ ਐਫ.ਸੀ.ਆਈ. ਨੇ ਅਡਾਨੀ ਨੂੰ ਜਾਣ ਵਾਲਾ ਕਣਕ ਦਾ ਬਹੁਤ ਸਾਰਾ ਗੱਟਾ ਮੰਡੀ ਵਿਚ ਭਰਿਆ ਪਿਆ ਹੈ ਪਰ ਅਡਾਨੀ ਵਿਚ ਲੇਬਰ ਦੀ ਕਮੀ ਦੇ ਕਾਰਨ 20 ਪੁਆਇੰਟਾਂ ਦੇ ਵਿਚੋਂ ਸਿਰਫ਼ ਚਾਰ ਪੁਆਇੰਟ ਹੀ ਚੱਲ ਰਹੇ ਹਨ ਜਿਸ ਕਰਕੇ ਮੋਗਾ ਮੰਡੀ ਵਿਚੋਂ ਅਤੇ ਨਾਲ ਲੱਗਦੀਆਂ ਮੰਡੀਆਂ ਵਿਚੋਂ ਅਡਾਨੀ ਨੂੰ ਜਾਣ ਵਾਲੀ ਕਣਕ ਚੁੱਕਣ ਵਿਚ ਬਹੁਤ ਦੇਰੀ ਹੋ ਰਹੀ ਹੈ | ਉਨ੍ਹਾਂ ਸਾਰੇ ਖ਼ਰੀਦ ਏਜੰਸੀਆਂ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਸ ਦਾ ਬਣਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਮੰਡੀ ਵਿਚੋਂ ਸਮੇਂ ਸਿਰ ਕਣਕ ਚੁਕਾਈ ਹੋ ਸਕੇ | ਮੰਡੀ 'ਚ ਟਰੱਕ ਯੂਨੀਅਨ ਵਲੋਂ ਟਰੱਕ ਨਾ ਭੇਜੇ ਜਾਣ ਦੀ ਜਾਣਕਾਰੀ ਲੈਣ ਲਈ ਟਰੱਕ ਯੂਨੀਅਨ ਦੇ ਪ੍ਰਧਾਨ ਆਗਿਆਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੋ ਟਰੱਕ ਮੰਡੀ ਵਿਚੋਂ ਕਣਕ ਦੇ ਭਰ ਕੇ ਅਡਾਨੀ ਵਿਚ ਜਾਂਦੇ ਹਨ ਉਹ ਤਿੰਨ ਤਿੰਨ ਦਿਨ ਖਾਲੀ ਹੋ ਕੇ ਵਾਪਸ ਨਹੀਂ ਆਉਂਦੇ, ਜਿਸ ਕਾਰਨ ਮੰਡੀ ਵਿਚੋਂ ਕਣਕ ਦੀ ਚੁਕਾਈ ਦਾ ਕੰਮ ਲੇਟ ਹੋ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ 'ਚ ਰੋਪ ਸਕਿੱਪਿੰਗ ਕੈਂਪ ਦਾ ਆਯੋਜਨ ਅਗਲੀ ਖ਼ਬਰ ਜੀਂਦੜਾ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚ ਮੱਲਾਂ ਮਾਰੀਆਂ
Ad Position 24