17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਵੰਡਰਲੈਂਡ ਦਾ ਟੂਰ ਲਗਾਇਆ

ਕਿਸ਼ਨਪੁਰਾ ਕਲਾਂ, 17 ਅਕਤੂਬਰ (ਅਮੋਲਕ ਸਿੰਘ ਕਲਸੀ)-ਬੀ. ਬੀ.

Ad Position 21
No active advertisement
ਅਜੀਤ ਡੈਸਕ 18-10-2026
ਕਿਸ਼ਨਪੁਰਾ ਕਲਾਂ, 17 ਅਕਤੂਬਰ (ਅਮੋਲਕ ਸਿੰਘ ਕਲਸੀ)-ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਦਾ ਵਿੱਦਿਅਕ ਟੂਰ ਦੋ ਸਥਾਨਾਂ ’ਤੇ ਭੇਜਿਆ ਗਿਆ| ਪਹਿਲਾਂ ਦੂਜੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਟੂਰ ਵੰਡਰਲੈਂਡ ਜਲੰਧਰ ਵਿਖੇ ਗਿਆ ਅਤੇ ਦੂਜਾ ਟੂਰ ਚੰਡੀਗੜ੍ਹ ਵਿਖੇ ਗਿਆ। ਇਹ ਟੂਰ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਮੋਨਾ ਠਾਕੁਰ ਵਲੋਂ ਆਯੋਜਨ ਕੀਤੇ ਗਏ ਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦੇ ਕੇ ਰਵਾਨਾ ਕੀਤਾ। ਵੰਡਰਲੈਂਡ ਪਹੁੰਚ ਕੇ ਬੱਚਿਆਂ ਨੇ ਖੂਬ ਅਨੰਦ ਮਾਣਿਆਂ। ਇਸੇ ਤਰ੍ਹਾਂ ਦੂਜੇ ਟਰਿੱਪ ਵਿਚ ਬੱਚਿਆਂ ਨੇ ਚੰਡੀਗੜ੍ਹ ਪਹੁੰਚ ਕੇ ਖੁਬਸੂਰਤ ਨਜ਼ਾਰਿਆਂ ਦਾ ਅਨੰਦ ਮਾਣਿਆ। ਵਾਪਸੀ ਤੇ ਸਕੂਲ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਵਲੋਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਸਨੀ ਅਰੋੜਾ, ਪ੍ਰੈਜੀਡੈਂਟ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮਸੁੰਦਰ ਭਾਰਦਵਾਜ, ਜਨਰਲ ਸੈਕਰੇਟਰੀ ਅੰਜੂ ਬਾਲਾ, ਗਗਨਦੀਪ ਬਾਵਾ ਅਤੇ ਪ੍ਰਿੰਸੀਪਲ ਮੈਡਮ ਮੋਨਾ ਠਾਕੁਰ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਸਹੂਲਤਾਂ ਦੇਣ ਲਈ ਕੈਂਪ ਲਗਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਨਵਰਾਤਰਿਆਂ ਮੌਕੇ ਸ੍ਰੀ ਦੁਰਗਾ ਸ਼ਤੂਤੀ ਦਾ ਆਯੋਜਨ ਮਾਂ ਦੁਰਗਾ ਦੀ ਪੂਜਾ-ਅਰਚਨਾ ਕਰ ਕ...
Ad Position 24