17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਨੇ ਸ਼ਿਮਲਾ ਵਿਖੇ ਲਗਾਇਆ ਰਾਜ-ਪੁਰਸਕਾਰ ਅਤੇ ਹੈਕਿੰਗ-ਟੈਕ੍ਰਿੰਗ ਕੈਂਪ 10 ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ

ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਕਾ ਇਲਾਕੇ ਦੀ ਇਕ ਅਜਿਹੀ ਸੰਸਥਾ ਹੈ, ਜੋ ਵਿਦਿਆਰਥੀਆਂ ਦੇ ਬਹੁ-ਪੱਖੀ ਵਿਕਾਸ ਵਿਚ ਯਕੀਨ ਰੱਖਦੀ ਹੈ। ਪਿਛਲੇ ਦਿਨੀਂ ਲੱਗੇ ਤ੍ਰਿਤੀਆ ਸੁਪਾਂ ਕੈਂਪ ਦੌਰਾਨ ਇਸ ਸੰਸਥਾ ਦੇ 35 ਵਿਦਿਆਰਥੀਆਂ ਦੀ ਹੀ ਚੋਣ ਰਾਜ ਪੁਰਸਕਾਰ ਅਤੇ ਹੈਕਿੰਗ ਟੈਕ੍ਰਿੰਗ ਕੈਂਪ ਲਈ ਹੋਈ ਸੀ।

Ad Position 21
No active advertisement
ਆਕਸਫੋਰਡ ਸਕੂਲ ਭਗਤਾ ਭਾਈਕੇ ਦੇ ਵਿਦਿਆਰਥੀ ਸ਼ਿਮਲਾ ਕੈਂਪ ਦੌਰਾਨ । ਅਜੀਤ ਤਸਵੀਰ 18-10-2026
ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਕਾ ਇਲਾਕੇ ਦੀ ਇਕ ਅਜਿਹੀ ਸੰਸਥਾ ਹੈ, ਜੋ ਵਿਦਿਆਰਥੀਆਂ ਦੇ ਬਹੁ-ਪੱਖੀ ਵਿਕਾਸ ਵਿਚ ਯਕੀਨ ਰੱਖਦੀ ਹੈ। ਪਿਛਲੇ ਦਿਨੀਂ ਲੱਗੇ ਤ੍ਰਿਤੀਆ ਸੁਪਾਂ ਕੈਂਪ ਦੌਰਾਨ ਇਸ ਸੰਸਥਾ ਦੇ 35 ਵਿਦਿਆਰਥੀਆਂ ਦੀ ਹੀ ਚੋਣ ਰਾਜ ਪੁਰਸਕਾਰ ਅਤੇ ਹੈਕਿੰਗ ਟੈਕ੍ਰਿੰਗ ਕੈਂਪ ਲਈ ਹੋਈ ਸੀ। ਤਾਰਾ ਦੇਵੀ, ਸ਼ਿਮਲਾ ਵਿਚ ਚੱਲੇ ਇਸ ਕੈਂਪ ਵਿਚ ਵਿਦਿਆਰਥੀਆਂ ਨੇ ਕੈਪਿੰਗ ਵੀ ਕੀਤੀ ਅਤੇ ਸਕਾਊਟ ਐਂਡ ਗਾਈਡ ਦੀ ਪੜ੍ਹਾਈ ਵੀ ਕੀਤੀ। ਇਸ ਕੈਂਪ ਦੌਰਾਨ ਇਸ ਸੰਸਥਾ ਦੇ ਵਿਦਿਆਰਥੀਆਂ ਨੇ ਇਸ ਟਰੇਨਿੰਗ ਦੀ ਸਭ ਤੋਂ ਲੰਮੀ ਟਰੈਕਿੰਗ ਜੋ ਲਗਭਗ 16 ਕਿੱਲੋਮੀਟਰ (ਬੇਸ ਕੈਂਪ ਤੋਂ ਤਾਰਾ ਦੇਵੀ ਮੰਦਰ ਤੱਕ ਤਹਿ ਕੀਤੀ)। ਵਿਦਿਆਰਥੀਆਂ ਨੇ ਟਰੈਕਿੰਗ ਅਤੇ ਹੈਕਿੰਗ ਤੋ ਇਲਾਵਾ ਹੋਰ ਵੀ ਕਈ ਗਤੀਵਿਧੀਆਂ ਕੀਤੀਆਂ, ਜਿਨ੍ਹਾਂ ਵਿਚ ਰੱਸੀ ਦੀਆਂ ਗੰਢਾਂ ਪਾਉਣਾ, ਡੁੱਬਦੇ ਨੂੰ ਬਚਾਉਣਾ, ਫ਼ਸਟ-ਏਡ ਅਤੇ ਹੋਰ ਵੀ ਜੀਵਨ ਬਚਾਅ ਦੇ ਗੁਰ ਸਮਝਾਏ ਗਏ। ਕੈਪਿੰਗ ਕਲਾਸਾਂ ਦੌਰਾਨ ਸਟੇਟ ਕੁਆਰਡੀਨੇਟਰ ਉਂਕਾਰ ਸਿੰਘ ਨੇ ਬੱਚਿਆਂ ਨੂੰ ਅਨੇਕਤਾ ਵਿਚ ਏਕਤਾ ਦਾ ਸੰਦੇਸ਼ ਦਿੰਦੇ ਹੋਏ, ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਟਰੈਕਿੰਗ ਵਾਲੇ ਵਿਦਿਆਰਥੀਆਂ ਨੂੰ ਰਾਜ ਪੁਰਸਕਾਰ ਅਤੇ ਰਾਜ ਪੁਰਸਕਾਰ ਪ੍ਰਾਪਤ ਕਰ ਚੁੱਕਿਆਂ ਨੂੰ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਨ ਪ੍ਰੇਰਿਆ। ਇੱਥੇ ਵਰਨਣਯੋਗ ਹੈ ਕਿ ਆਕਸਫੋਰਡ ਸਕੂਲ ਦੇ 35 ਵਿਦਿਆਰਥੀਆਂ ਵਿਚੋਂ 10 ਵਿਦਿਆਰਥੀਆਂ ਦੀ ਚੋਣ ਹੈਕਿੰਗ ਟਰੈਕਿੰਗ ਕੈਂਪ ਲਈ ਹੋਈ ਅਤੇ ਰਾਜ ਪੁਰਸਕਾਰ ਵਾਲੇ 10 ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸੋਲਨ ਵਿਖੇ ‘ਸੰਕਟ ਮੋਚਨ ਮੰਦਰ’ ਦੇ ਦਰਸ਼ਨ ਕੀਤੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸ਼ਿਮਲਾ ਮਾਲ ਰੋਡ, ਲੱਕੜ ਬਾਜ਼ਾਰ ਦੀ ਰੌਣਕ ਦਾ ਵੀ ਆਨੰਦ ਮਾਣਿਆ। ਵਾਪਸੀ ਦੌਰਾਨ ਵਿਦਿਆਰਥੀਆਂ ਨੂੰ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਏ ਗਏ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੇ ਕੈਂਪ ਫਾਇਰ ‘ਤੇ ਕਲਚਰ ਗਤੀਵਿਧੀਆਂ ਵੀ ਪੇਸ਼ ਕੀਤੀਆਂ। ਸਕੂਲ ਦੇ ਅਧਿਆਪਕ ਅਤੇ ਸਕਾਊਟ ਮਾਸਟਰ ਤੇਜਿੰਦਰ ਸਿੰਘ ਅਤੇ ਗਾਇਡ ਲਵਪ੍ਰੀਤ ਕੌਰ ਦੀ ਅਗਵਾਈ ਵਿਚ ਗਏ ਇਨ੍ਹਾਂ ਬੱਚਿਆਂ ਨੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਦਾ ਧੰਨਵਾਦ ਕੀਤਾ ਅਤੇ ਕ ਿਹਾ ਕਿ ਉਨ੍ਹਾਂ ਦੀ ਅਗਵਾਈ ਵਿਚ ਹੀ ਅਸੀਂ ਅਜਿਹੇ ਕੈਂਪਾਂ ਦਾ ਹਿੱਸਾ ਬਣ ਰਹੇ ਹਾਂ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਅਜਿਹੇ ਮੌਕੇ ਪੈਦਾ ਕੀਤੇ ਜਾਣਗੇ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ, ਗੁਰਮੀਤ ਸਿੰਘ ਸਰਪੰਚ ਵਿੱਤ-ਸਕੱਤਰ ਕੁਆਰਡੀਨੇਟਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਹਿੰਮਤਪੁਰਾ ‘ਚ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵੰਡੇ ਸਮਾਰਟ ਰਾਸ਼ਨ ਕਾਰਡ ਅਗਲੀ ਖ਼ਬਰ ਸੁਆਮੀ ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੀ ਬਰਸੀ ਸਬੰਧੀ ਗਿਆਰ੍ਹਵੀਂ ਲੜੀ ਦੇ ਸ੍ਰੀ ਅਖੰਡ ਪਾਠ ਆਰੰਭ
Ad Position 24