ਸੁਆਮੀ ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੀ ਬਰਸੀ ਸਬੰਧੀ ਗਿਆਰ੍ਹਵੀਂ ਲੜੀ ਦੇ ਸ੍ਰੀ ਅਖੰਡ ਪਾਠ ਆਰੰਭ
ਨਿਹਾਲ ਸਿੰਘ ਵਾਲਾ, 17 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਦੇਸ਼ ਵਿਦੇਸ਼ ਅੰਦਰ ਧਾਰਮਿਕ ਅਤੇ ਸਮਾਜਿਕ ਕਾਰਜਾਂ ਨੂੰ ਸਮਰਪਿਤ ਸੰਸਥਾ ਦਰਬਾਰ ਸੰਪਰਦਾਇ ਲੋਪੋ ਦੇ ਬਾਨੀ ਸ੍ਰੀਮਾਨ ਸੰਤ ਸੁਆਮੀ ਦਰਬਾਰਾ ਸਿੰਘ ਲੋਪੋ ਵਾਲਿਆਂ ਦੀ 48ਵੀਂ ਬਰਸੀ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਵਿਖੇ 22 ਅਕਤੂਬਰ ਦਿਨ ਵੀਰਵਾਰ ਨੂੰ ਇਲਾਕੇ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਮਿਲ ਕੇ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ| ਇਸ ਬਰਸੀ ਸਮਾਗਮ ਨੂੰ ਸਮਰਪਿਤ ਦਰਬਾਰ ਸੰਤ ਆਸ਼ਰਮ ਲੋਪੋ ਦੇ ਮੌਜੂਦਾ ਗੱਦੀ ਨਸ਼ੀਨ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵਲੋਂ ਦਰਬਾਰ ਸੰਪਰਦਾਇ ਦੀ ਮਰਿਯਾਦਾ ਅਨੁਸਾਰ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗਿਆਰ੍ਹਵੀਂ ਲੜੀ ਦੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕੀਤੇ ਗਏ ਹਨ| ਇਸ ਮੌਕੇ ਕਰਨੀ ਸਿੰਘ ਭੰਡਾਲ, ਇੰਦਰ ਪ੍ਰਕਾਸ਼ ਸਿੰਘ, ਗੁਰਚਰਨ ਸਿੰਘ ਗਰੇਵਾਲ, ਕਰਮਜੀਤ ਸਿੰਘ ਗਰੇਵਾਲ, ਸੰਦੀਪ ਸਿੰਘ ਲਲਤੋਂ, ਪਰਮਜੀਤ ਸਿੰਘ ਗਰੇਵਾਲ, ਜੁਗਿੰਦਰ ਸਿੰਘ ਬੈਂਸ, ਗੁਰਤੇਜ ਸਿੰਘ, ਜਸਮੇਲ ਸਿੰਘ, ਸਵਰਨ ਸਿੰਘ, ਨਰਿੰਦਰ ਸਿੰਘ ਗਿੱਲ, ਬਲਜਿੰਦਰ ਸਿੰਘ ਗਿੱਲ, ਮਨਮੋਹਣ ਸਿੰਘ ਗਿੱਲ, ਅਜੀਤ ਸਿੰਘ ਸੈਂਭੀ, ਅਮਰਜੀਤ ਸਿੰਘ, ਰਵਿੰਦਰ ਸਿੰਘ ਧਾਲੀਵਾਲ, ਜਗਜੀਤ ਸਿੰਘ ਜੱਗਾ, ਸਤਜੀਤ ਸਿੰਘ ਸਿੱਧੂ, ਪ੍ਰੀਤਮ ਸਿੰਘ ਭੱਟੀ, ਦਲਵੀਰ ਸਿੰਘ ਕੰਗ, ਜਸਵੀਰ ਸਿੰਘ ਸੰਘਾ, ਜਗਦੇਵ ਸਿੰਘ ਦੋਲੋ, ਕਰਤਾਰ ਸਿੰਘ ਲੋਪੋ, ਹਰਭਜਨ ਸਿੰਘ, ਪਰਮਿੰਦਰ ਸਿੰਘ ਜੌਹਲ, ਅਜੈਬ ਸਿੰਘ ਲੋਪੋ, ਡਾ. ਮਨਜੀਤ ਸਿੰਘ,ਗੁਰਮਿਲਾਪ ਸਿੰਘ, ਹਾਕਮ ਸਿੰਘ ਆਦਿ ਸੰਗਤਾਂ ਨੇ ਅਖੰਡ ਪਾਠਾਂ ਦੀ ਲੜੀ ’ਚ ਸੇਵਾਵਾਂ ਨਿਭਾਈਆਂ|