17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਵਲੋਂ ਬਾਬਾ ਬਾਲਾ ਯੋਗੀ ਤੇ ਸੰਤ ਪ੍ਰਗਟ ਨਾਥ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 24-04-2026
ਮੋਗਾ, 23 ਅਪ੍ਰੈਲ (ਅਸ਼ੋਕ ਬਾਂਸਲ)-ਅੱਜ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਮੋਗਾ ਦੇ ਸੰਸਥਾਪਕ ਬਾਬਾ ਪ੍ਰੀਤਮ ਸਿੰਘ ਦੀ 33ਵੀਂ ਬਰਸੀ ਮੌਕੇ ਰਹੀਮਪੁਰ ਜਲੰਧਰ ਸਥਿਤ ਡੇਰਾ ਬਾਬਾ ਲਾਲ ਨਾਥ ਪ੍ਰਬੰਧਕ ਕਮੇਟੀ ਨੇ ਸੰਤ ਪ੍ਰਕਾਸ਼ ਨਾਥ ਰਹੀਮਪੁਰ ਸ਼ਰਾਈਨ ਬੋਰਡ ਦੇ ਚੇਅਰਮੈਨ ਸੰਤ ਬਾਬਾ ਬਾਲਾ ਯੋਗੀ ਨੂੰ ਸਨਮਾਨਿਤ ਕੀਤਾ | ਇਹ ਸਨਮਾਨ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਮੋਗਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿਚ ਦਿੱਤਾ ਗਿਆ | ਇਸ ਮੌਕੇ ਮੁਖਤਿਆਰ ਸਿੰਘ ਬੁਰੇਵਾਲੇ, ਕਰਮ ਸਿੰਘ ਜ਼ੀਰਾ, ਬਲਬੀਰ ਸਿੰਘ ਮੋਗਾ, ਸੋਹਣ ਸਿੰਘ ਪ੍ਰਧਾਨ ਗੁਰਦੁਆਰਾ ਸਿੰਘਾਂਵਾਲਾ ਅਤੇ ਭਾਈ ਪ੍ਰਕਾਸ਼ ਸਿੰਘ ਮੌਜੂਦ ਸਨ | ਮੋਗਾ ਦੇ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ ਨੇ ਸੰਤ ਬਾਬਾ ਬਾਲਾ ਯੋਗੀ ਤੇ ਸੰਤ ਪ੍ਰਗਟ ਨਾਥ ਰਹੀਮਪੁਰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੇਵਾਦਾਰ ਅਮਰਜੀਤ ਸਿੰਘ ਗਿੱਲ ਨੇ ਸੰਤ ਬਾਬਾ ਬਾਲਾ ਯੋਗੀ ਸੰਤ ਪ੍ਰਗਟ ਨਾਥ ਰਹੀਮਪੁਰ ਦਾ ਧੰਨਵਾਦ ਕੀਤਾ | ਇਸ ਮੌਕੇ ਪਾਰਟੀ ਦੇ ਦਫ਼ਤਰ ਸਕੱਤਰ ਬੇਅੰਤ ਸਿੰਘ ਗਿੱਲ, ਰਾਹੁਲ ਉੱਜੀਵਾਲ, ਉਪ ਪ੍ਰਧਾਨ ਪੰਜਾਬ ਭਾਵਾਧਸ ਵਿਸ਼ਾਲ ਰਾਜਪੂਤ, ਬਲਵੀਰ ਸਿੰਘ, ਪੂਰਨ ਸਿੰਘ, ਬਲਰਾਜ ਸਿੰਘ ਘਾਰੂ, ਚੌਧਰੀ ਚਰਨ ਸਿੰਘ, ਗੁਰਮੇਲ ਸਿੰਘ ਖ਼ਾਲਸਾ, ਗੁਰਮੀਤ ਸਿੰਘ ਭੱਟੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ-ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਗਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਕਰਵਾਇਆ ਸਾਹਿਤਕ ਸਮਾਗਮ
Ad Position 24