ਸਮਾਧ ਭਾਈ, 24 ਅਪ੍ਰੈਲ (ਜਗਰੂਪ ਸਿੰਘ ਸਰੋਆ)-ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਅੰਮਿ੍ਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਖੇਤੀਬਾੜੀ ਅਫਸਰ ਡਾ. ਧਰਮਵੀਰ ਸਿੰਘ ਦੀ ਯੋਗ ਅਗਵਾਈ ਹੇਠ ਡਾ. ਗੁਰਮੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਤੇ ਪਰਮਿੰਦਰ ਸਿੰਘ ਫੀਲਡ ਵਰਕਰ ਦੀ ਟੀਮ ਵਲੋਂ ਪਿੰਡ ਸਮਾਧ ਭਾਈ ਵਿਖੇ ਕੈਂਪ ਲਗਾਇਆ ਗਿਆ | ਜਿਸ 'ਚ ਕਿਸਾਨਾਂ ਨੂੰ ਕਣਕ ਦਾ ਨਾੜ ਸਾੜਨ ਦੀ ਬਜਾਏ ਇਸ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਤੇ ਕਿਸਾਨਾਂ ਨੂੰ ਦੱਸਿਆ ਕਿ ਨਾੜ ਨੂੰ ਅੱਗ ਲਾਉਣ ਨਾਲ ਵਧੇ ਪ੍ਰਦੂਸ਼ਣ ਨਾਲ ਹਰ ਜੀਵ ਨੂੰ ਨੁਕਸਾਨ ਪੁੱਜਦਾ ਹੈ | ਇਸ ਕਰਕੇ ਕਣਕ ਦਾ ਨਾੜ ਜ਼ਮੀਨ ਵਿਚ ਵਾਹੁਣ ਨਾਲ ਜੈਵਿਕ ਮਾਦਾ ਵਧਦਾ ਹੈ ਜਿਸ ਨਾਲ ਮਿੱਟੀ ਦੀ ਤਾਕਤ ਅਤੇ ਪੈਦਾਵਾਰ ਵਧਦੀ ਹੈ ਤੇ ਖਾਦਾਂ ਦੀ ਲੋੜ ਘੱਟ ਪੈਂਦੀ ਹੈ¢ ਇਸ ਸਮੇਂ ਗੁਰਮੇਲ ਸਿੰਘ ਖੋਖਰ, ਜਸਵਿੰਦਰ ਸਿੰਘ ਕਿੰਗਰਾ, ਅੰਗਰੇਜ਼ ਸਿੰਘ ਮੈਂਬਰ, ਲਖਵੀਰ ਸਿੰਘ, ਰਣਜੀਤ ਸਿੰਘ, ਗੁਰਨਾਮ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ¢