ਮੋਗਾ, 24 ਅਪ੍ਰੈਲ (ਜਸਪਾਲ ਸਿੰਘ ਬੱਬੀ)-ਅਮਰ ਸ਼ਹੀਦ ਭਗਤ ਸਿੰਘ ਆਈ.ਟੀ.ਆਈ. ਕੱਚਾ ਦੁਸਾਂਝ ਰੋਡ ਮੋਗਾ ਵਿਖੇ ਸ਼ਹੀਦ ਭਗਤ ਸਿੰਘ ਨਗਰ ਤੇ ਇਲਾਕਾ ਨਿਵਾਸੀਆਂ ਵਲੋਂ ਸੁਖਵਿੰਦਰ ਸਿੰਘ ਬੰਬਰਾ ਨੂੰ ਬਿਜਲੀ ਵਿਭਾਗ ਵਿਚ ਵਧੀਆ ਸੇਵਾਵਾਂ ਬਦਲੇ ਤਰੱਕੀ ਦੇ ਕੇ ਜੇ.ਈ. ਨਿਯੁਕਤ ਕੀਤਾ ਹੋਣ 'ਤੇ ਸਨਮਾਨ ਕੀਤਾ | ਇਸ ਮੌਕੇ ਸੰਸਥਾ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਹਾਰਨ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਬੰਬਰਾ ਜੇ.ਈ. ਨੇ ਜਿੱਥੇ ਬਿਜਲੀ ਵਿਭਾਗ ਦੀ ਤਰੱਕੀ ਲਈ ਸਦਾ ਯਤਨਸ਼ੀਲ ਰਹੇ ਉੱਥੇ ਸਮਾਜ ਸੇਵਾ ਦੇ ਖੇਤਰ ਵਿਚ ਵੀ ਵਿਲੱਖਣ ਪਹਿਚਾਣ ਬਣਾਈ | ਉਨ੍ਹਾਂ ਆਪਣੀ ਵਿਭਾਗੀ ਡਿਊਟੀ ਦੌਰਾਨ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਦੇ ਹਨ | ਬਿਜਲੀ ਖਪਤਕਾਰ ਦੀ ਸੇਵਾ ਲਈ 24 ਘੰਟੇ ਤਤਪਰ ਰਹਿੰਦੇ ਹਨ | ਉਨ੍ਹਾਂ ਨੂੰ ਸੁਖਵਿੰਦਰ ਸਿੰਘ ਬੰਬਰਾ ਜੇ.ਈ. ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਗੁਰਪ੍ਰੀਤ ਸਿੰਘ, ਵਪਾਰ ਮੰਡਲ ਦੇ ਸ਼ਹਿਰੀ ਪ੍ਰਧਾਨ ਸੁਖਪਾਲ ਸਿੰਘ ਧੁੰਨਾ, ਚਮਕੌਰ ਸਿੰਘ ਕੋਰਾ, ਗੁਰਤੇਜ ਸਿੰਘ, ਰਾਜੂ ਕੁਲਾਰ, ਮਾਸਟਰ ਮਲਕੀਤ ਸਿੰਘ ਅਤੇ ਦਰਸ਼ਨ ਸਿੰਘ ਸਮੇਤ ਇਲਾਕਾ ਨਿਵਾਸੀ ਸ਼ਾਮਿਲ ਸਨ |