ਅਜੀਤਵਾਲ, 24 ਅਪ੍ਰੈਲ (ਹਰਦੇਵ ਸਿੰਘ ਮਾਨ)-ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਦਸਵੀਂ ਕਲਾਸ ਦੇ ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਅੱਵਲ ਵਿਦਿਆਰਥੀ ਸਨਮਾਨਿਤ ਸਮਾਗਮ ਕੀਤਾ ਗਿਆ¢ ਇਸ ਮੌਕੇ ਵਿਦਿਆਰਥਣ ਜਸਕੀਰਤ ਕੌਰ, ਅਵਨੀਤ ਕੌਰ ਪਹਿਲਾ, ਪਰਮਪ੍ਰੀਤ ਕੌਰ ਦੂਜਾ ਤੇ ਹਿਮਾਂਸ਼ੂ ਚÏਧਰੀ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਮਾਪੇ ਬੁਲਾ ਕੇ ਉਨ੍ਹਾਂ ਨੂੰ ਟਰਾਫੀ, ਸਰਟੀਫਿਕੇਟ ਆਦਿ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ¢ 75 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਐਪਰੀਸੀਏਸ਼ਨ ਐਵਾਰਡ ਦੇ ਕੇ ਉਤਸ਼ਾਹਿਤ ਕੀਤਾ ਗਿਆ¢ ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿੱਤ ਪਲਤਾ, ਸ਼੍ਰੈਆ ਪਲਤਾ ਨੇ ਕਿਹਾ ਕਿ ਦਸਵੀਂ ਦੇ ਬੱਚਿਆਂ ਦੀ ਇਹ ਕਾਮਯਾਬੀ ਉਨ੍ਹਾਂ ਦੀ ਲਗਨ ਤੇ ਮਿਹਨਤ ਦਾ ਨਤੀਜਾ ਹੈ¢ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਨਤੀਜੇ ਭਵਿੱਖ ਵਿਚ ਹੋਰ ਵੱਡੀਆਂ ਉਪਲਬਧੀਆਂ ਲਈ ਪ੍ਰੇਰਿਤ ਕਰਨਗੇ¢ ਸਕੂਲ ਪਿ੍ੰਸੀਪਲ ਸਾਕਸ਼ੀ ਗੁਲੇਰੀਆ ਵਲੋਂ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ¢