ਨਿਹਾਲ ਸਿੰਘ ਵਾਲਾ, 24 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਪੁਰਾਣੀ ਤੇ ਨਾਮੀ ਸੰਸਥਾ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਖ਼ਤੂਪੁਰਾ ਨੂੰ ਪਿੰਡ ਦੇ ਹੀ ਟੀਚਰ ਕਲੌਨੀ ਮੋਗਾ ਵਿਖੇ ਰਹਿ ਰਹੇ ਮਾਤਾ ਕੰਤ ਕੌਰ ਧਰਮ ਪਤਨੀ ਬਲਤੇਜ ਸਿੰਘ ਕੈਨੇਡੀਅਨ ਦੇ ਪਰਿਵਾਰ ਵਲੋਂ ਬੱਚਿਆਂ ਨੂੰ ਪੀਣ ਵਾਲਾ ਸ਼ੁੱਧ ਤੇ ਠੰਢਾ ਪਾਣੀ ਮੁਹੱਈਆ ਕਰਵਾਉਣ ਲਈ ਆਰ.ਓ. ਸਿਸਟਮ ਤੇ ਵਾਟਰ ਕੂਲਰ ਦਾਨ ਕੀਤਾ ਗਿਆ | ਪਿ੍ੰਸੀਪਲ ਸੰਦੀਪ ਸਿੰਘ ਵੋਹਰਾ ਨੇ ਦਾਨੀ ਪਰਿਵਾਰ ਦਾ ਸਕੂਲ ਮੈਨੇਜਮੈਂਟ ਤੇ ਸਟਾਫ਼ ਦੀ ਤਰਫ਼ੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਦਾਨੀ ਦੇ ਇਸ ਉੱਦਮ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਪੀਣ ਲਈ ਸ਼ੁੱਧ ਤੇ ਸੀਤਲ ਜਲ ਪ੍ਰਾਪਤ ਹੋਵੇਗਾ | ਧਾਰਮਿਕ ਅਧਿਆਪਕ ਭਾਈ ਦਵਿੰਦਰਦੁਆਰ ਸਿੰਘ ਖ਼ਾਲਸਾ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਨੂੰ ਕੀਤਾ ਦਾਨ ਸਫ਼ਲ ਹੁੰਦਾ ਹੈ ਕਿਉਂਕਿ ਇਸ ਨਾਲ ਰਾਸ਼ਟਰ ਦੇ ਭਵਿੱਖ ਵਜੋਂ ਜਾਣੇ ਜਾਂਦੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲਣ ਦਾ ਸਬੱਬ ਬਣਦਾ ਹੈ |