04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਔਰਤ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਕੋਟਕਪੂਰਾ, 24 ਅਪ੍ਰੈਲ (ਮੋਹਰ ਸਿੰਘ ਗਿੱਲ)-ਮਹਿਲਾ ਐਸ.ਆਈ ਨਿਸ਼ਾ ਰਾਣੀ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿਚ ਫ਼ਰੀਦਕੋਟ ਰੋਡ ਫਲਾਈਓਵਰ ਦੇ ਹੇਠਾਂ ਫ਼ੋਕਲ ਪੁਆਇੰਟ ਕੋਟਕਪੂਰਾ ਪਾਸ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕੋਟਕਪੂਰਾ ਵਾਸੀ ਇਕ ਔਰਤ, ਜੋ ਬਾਹਰੋਂ ਸ਼ਰਾਬ ਠੇਕਾ ਦੇਸ਼ੀ ਸ਼ਰਾਬ ਲਿਆ ਕੇ ਵੇਚਣ ਦੀ ਆਦੀ ਹੈ | ਜੋ ਅੱਜ ਵੀ ਆਪਣੇ ਘਰ ਦੇ ਬਾਹਰ ਠੇਕਾ ਸ਼ਰਾਬ ਦੇਸੀ ਇਕ ਚਿੱਟੇ ਰੰਗ ਦੀ ਕੈਨੀ ਵਿਚ ਰੱਖ ਕੇ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੀ ਹੈ | ਪੁਲਿਸ ਪਾਰਟੀ ਨੇ ਤੁਰੰਤ ਛਾਪਾਮਾਰੀ ਕਰਕੇ ਉਸ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਲਾਈਨੋਂ ਪਾਰ ਇਲਾਕਿਆਂ 'ਚ ਪੀਣ ਵਾਲਾ ਪਾਣੀ ਨਾਲ ਮਿਲਣ ਕਾਰਨ ਲੋਕਾਂ 'ਚ ਹਾਹਾਕਾਰ ਅਗਲੀ ਖ਼ਬਰ ਖ਼ਾਲਸਾ ਸਕੂਲ ਤਖ਼ਤੂਪੁਰਾ ਨੂੰ ਵਾਟਰ ਕੂਲਰ ਤੇ ਆਰ.ਓ. ਕੀਤਾ ਦਾਨ
Ad Position 24