04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਲਾਈਨੋਂ ਪਾਰ ਇਲਾਕਿਆਂ 'ਚ ਪੀਣ ਵਾਲਾ ਪਾਣੀ ਨਾਲ ਮਿਲਣ ਕਾਰਨ ਲੋਕਾਂ 'ਚ ਹਾਹਾਕਾਰ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਜੈਤੋ, 24 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਸ਼ਹਿਰ ਦੇ ਲਾਈਨੋਂ ਪਾਰ ਇਲਾਕਿਆਂ 'ਚ ਪੀਣ ਵਾਲੇ ਪਾਣੀ ਦੀ ਕਮੀ ਨੇ ਹੋਰ ਗੰਭੀਰ ਸੰਕਟ ਦਾ ਰੂਪ ਧਾਰ ਲਿਆ ਹੈ | ਡਾ. ਅੰਬੇਦਕਰ ਨਗਰ, ਸੁਖਚੈਨਪੁਰਾ ਤੇ ਪੀਰਖਾਨਾ ਬਸਤੀ ਦੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਲਈ ਬੇਹੱਦ ਪ੍ਰੇਸ਼ਾਨ ਹਨ | ਵਾਟਰ ਸਪਲਾਈ ਵਿਭਾਗ ਤੇ ਨਗਰ ਕੌਂਸਲ ਜੈਤੋ ਦੀ ਲਾਪਰਵਾਹੀ ਕਾਰਨ ਇਲਾਕੇ 'ਚ ਜ਼ਿੰਦਗੀ ਠੱਪ ਹੋਣ ਦੇ ਕਗਾਰ 'ਤੇ ਪਹੁੰਚ ਗਈ ਹੈ | ਮੁਹੱਲਾ ਵਾਸੀਆਂ ਮੁਤਾਬਕ ਲੋਕਾਂ ਨੂੰ ਪੀਣਯੋਗ ਪਾਣੀ ਲੈਣ ਲਈ ਦੂਰ-ਦੁਰਾਡੇ ਭਟਕਣਾ ਪੈ ਰਿਹਾ ਹੈ | ਖ਼ਾਸ ਕਰਕੇ ਗਰੀਬ ਪਰਿਵਾਰਾਂ ਲਈ ਇਹ ਸਥਿਤੀ ਬਹੁਤ ਹੀ ਦਰਦਨਾਕ ਬਣ ਚੁੱਕੀ ਹੈ | ਔਰਤਾਂ ਤੇ ਬੱਚਿਆਂ ਨੂੰ ਕਈ ਕਿਲੋਮੀਟਰ ਤੱਕ ਪਾਣੀ ਢੋਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਤੇ ਸੁਰੱਖਿਆ 'ਤੇ ਵੀ ਅਸਰ ਪੈ ਰਿਹਾ ਹੈ | ਮੁਹੱਲਾ ਵਾਸੀ ਨਗਰ ਕੌਂਸਲ ਦੇ ਕਰਮਚਾਰੀਆਂ ਤੇ ਵਾਟਰ ਸਪਲਾਈ ਵਿਭਾਗ ਵਿਰੁੱਧ ਤਿੱਖੀਆਂ ਟਿੱਪਣੀਆਂ ਕਰਦੇ ਹੋਏ ਆਪਣੀ ਭੜਾਸ ਕੱਢ ਰਹੇ ਹਨ | ਪਾਣੀ ਦੇ ਮਾਮਲੇ ਸਬੰਧੀ ਸੋਸ਼ਲ ਮੀਡੀਆ ਖ਼ਾਸ ਕਰਕੇ ਫੇਸਬੁੱਕ 'ਤੇ ਲੋਕਾਂ ਦਾ ਗੁੱਸਾ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ | ਜੈਤੋ ਦੀ ਕਾਰੜਾਂ ਵਾਲੀ ਗਲੀ, ਸੁਖਚੈਨਪੁਰਾ ਬਸਤੀ ਦੀ ਗਲੀ ਨੰਬਰ 3 ਦੇ ਪਿਛਲੇ ਹਿੱਸੇ 'ਚ ਪਿਛਲੇ ਹਫ਼ਤੇ ਤੋਂ ਪਾਣੀ ਦੀ ਇਕ ਵੀ ਬੂੰਦ ਨਹੀਂ ਆਈ | ਇਸ ਸਬੰਧੀ ਐਸ.ਡੀ.ਓ. ਵਾਟਰ ਸਪਲਾਈ ਜੈਤੋ ਭੋਲਾ ਸਿੰਘ ਨੇ ਦੱਸਿਆ ਕਿ ਨਹਿਰੀ ਪਾਣੀ ਦੀ ਬੰਦੀ ਤੇ ਪਿਛਲੇ ਦਿਨਾਂ ਤੋਂ ਮੋਟਰ ਖ਼ਰਾਬ ਹੋਣ ਕਾਰਨ ਪੀਣਯੋਗ ਪਾਣੀ ਦੀ ਸਪਲਾਈ ਨਿਰਵਿਘਨ ਮਿਲਣ 'ਚ ਦਿੱਕਤ ਆ ਰਹੀ ਹੈ | ਜੇ.ਈ. ਵਾਟਰ ਸਪਲਾਈ ਬੱਬਲਜੀਤ ਸਿੰਘ ਨੇ ਕਿਹਾ ਕਿ ਵਾਟਰ ਵਰਕਸਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਲੋਕਾਂ ਦੀ ਮੰਗ ਅਨੁਸਾਰ ਪਾਣੀ ਦੇਣਾ ਅਸੰਭਵ ਹੋ ਜਾਂਦਾ ਹੈ, ਜਿਸ ਕਾਰਨ ਨੂੰ ਸਮੱਸਿਆਵਾਂ ਆ ਰਹੀਆਂ ਹਨ | ਇਸ ਸਮੱਸਿਆ ਨੂੰ ਜਲਦ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ 'ਚੋਂ 9 ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਔਰਤ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ
Ad Position 24