20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬਿਜਲੀ ਦੇ ਕੱਟਾਂ ਤੋਂ ਪਿੰਡ ਵਾਸੀ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 27-04-2026
ਜੇ ਹੱਲ ਨਾ ਹੋਇਆ ਤਾਂ ਲਾਵਾਂਗੇ ਧਰਨੇ-ਸੰਧੂ
ਕਿਸ਼ਨਪੁਰਾ ਕਲਾਂ, 26 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਮੀਟਿੰਗ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਵਿਖੇ ਹੋਈ | ਜਿਸ ਵਿਚ ਬਿਜਲੀ ਸਪਲਾਈ ਦਾ ਵਿਸ਼ਾ ਅਹਿਮ ਰਿਹਾ | ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਮੁਫ਼ਤ ਬਿਜਲੀ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਬਿਜਲੀ ਸਪਲਾਈ ਦੌਰਾਨ ਵੱਡੇ-ਵੱਡੇ ਕੱਟਾਂ ਤੋਂ ਪਿੰਡ ਵਾਸੀ ਕਿਸਾਨਾਂ ਦੇ ਨਾਲ-ਨਾਲ ਆਮ ਜਨਤਾ ਵੀ ਪ੍ਰੇਸ਼ਾਨ ਹੋ ਰਹੀ ਹੈ | ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਤੇ ਇਕਾਈ ਪ੍ਰਧਾਨ ਅਜਮੇਰ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਤਾਂ ਬਿਜਲੀ ਵਿਭਾਗ ਕਣਕ ਦੀ ਫ਼ਸਲ ਦੀ ਕਟਾਈ ਚੱਲ ਰਹੀ ਕਰਕੇ ਸਵੇਰੇ ਬਿਜਲੀ ਦੀ ਸਪਲਾਈ ਬੰਦ ਕਰ ਦਿੰਦਾ ਸੀ | ਪਰ ਅੱਜ ਕੱਲ੍ਹ ਤਾਂ 90 ਫ਼ੀਸਦੀ ਕਣਕ ਦੀ ਕਟਾਈ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਰਾਤ ਸਮੇਂ ਬਿਜਲੀ ਦੇ ਲੰਬੇ ਕੱਟਾਂ ਤੋਂ ਪੰਜਾਬ ਦੀ ਜਨਤਾ ਬਜ਼ੁਰਗ, ਬੱਚੇ ਬਹੁਤ ਪ੍ਰੇਸ਼ਾਨ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਦੀ ਕਟਾਈ ਦਾ ਸੀਜ਼ਨ ਖ਼ਤਮ ਹੋ ਚੁੱਕਿਆ ਹੈ ਤੇ ਹੁਣ ਨਿਰਵਿਘਨ ਬਿਜਲੀ ਵਿਭਾਗ ਕਿਸਾਨਾਂ ਨੂੰ ਫ਼ਸਲਾਂ ਲਈ ਤੇ 24 ਘੰਟੇ ਵਾਰੀ ਸਪਲਾਈ ਵੀ ਨਿਰਵਿਘਨ ਜਾਰੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੱਕੀ, ਸਬਜ਼ੀਆਂ ਹਰੇ ਚਾਰੇ ਦੀ ਫ਼ਸਲ ਬਿਜਲੀ ਦੀ ਸਪਲਾਈ ਪੂਰੀ ਨਾ ਹੋਣ ਕਾਰਨ ਸੁੱਕ ਰਹੀ ਹੈ | ਜੇਕਰ ਬਿਜਲੀ ਵਿਭਾਗ ਨੇ ਹੁਣ ਵੀ ਕਿਸਾਨਾਂ ਤੇ ਖਪਤਕਾਰਾਂ ਨੂੰ 24 ਘੰਟੇ ਸਪਲਾਈ ਜਾਰੀ ਨਾ ਕੀਤੀ ਤਾਂ ਲੋਕ ਸੜਕਾਂ 'ਤੇ ਧਰਨੇ ਲਗਾਉਣ ਲਈ ਮਜਬੂਰ ਹੋਣਗੇ ਸਰਕਾਰ ਅਤੇ ਬਿਜਲੀ ਵਿਭਾਗ ਦੇ ਵਿਰੁੱਧ ਵੱਡਾ ਸੰਘਰਸ਼ ਆਰੰਭ ਦੇਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਨਿਰਮਲ ਸਿੰਘ ਸੰਘਾ, ਗੁਰਮੇਲ ਸਿੰਘ, ਦਰਬਾਰ ਸਿੰਘ, ਮੇਵਾ ਸਿੰਘ, ਬਿੰਦਰ ਸਿੰਘ ਜੰਗ, ਹਰਜੀਤ ਸਿੰਘ ਸੰਧੂ, ਬਾਬੀ ਜੰਗ, ਸੁਖਵਿੰਦਰ ਸਿੰਘ ਕਾਲੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਵਰਕਰਾਂ ਵਲੋਂ ਰਾਜ ਸਭਾ ਮੈਂਬਰਾਂ ਦੇ ਭਾਜਪਾ 'ਚ ਸ਼ਾਮਿਲ ਹੋਣ ਵਿਰੁੱਧ ਪ੍ਰਦਰਸ਼ਨ ਅਗਲੀ ਖ਼ਬਰ ਗਰਿੱਡ ਮੁਲਾਜ਼ਮ ਵਲੋਂ ਵਿਧਾਇਕ ਸੁਖਾਨੰਦ ਦੇ ਪਿੰਡ ਨੂੰ ਪਾਵਰ ਕੱਟ ਲਾਏ ਜਾਣ 'ਤੇ ਸਰਪੰਚ ਨੇ ਕੁੱਟ ਦਿੱਤਾ ਮੁਲਾਜ਼ਮ <...
Ad Position 24