20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਵਾਤਾਵਰਨ ਬਚਾਓ ਭਵਿੱਖ ਸੰਵਾਰੋ ਤਹਿਤ ਮਲੂਕਾ ਪਬਲਿਕ ਸਕੂਲ ਵਲੋਂ ਜਾਗਰੂਕਤਾ ਰੈਲੀ <br/>

Ad Position 21
No active advertisement
ਅਜੀਤ ਡੈਸਕ 27-04-2026
ਸਮਾਧ ਭਾਈ, 26 ਅਪ੍ਰੈਲ (ਜਗਰੂਪ ਸਿੰਘ ਸਰੋਆ)-ਮਲੂਕਾ ਪਬਲਿਕ ਸਕੂਲ ਸਮਾਧ ਭਾਈ ਵਿਖੇ ਵਿਸ਼ਵ ਧਰਤੀ ਦਿਵਸ ਨਾਲ ਸੰਬੰਧਿਤ ਇਕ ਪ੍ਰੇਰਣਾਦਾਇਕ ਤੇ ਜਾਗਰੂਕਤਾ ਭਰਪੂਰ ਰੈਲੀ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਮਿਸਿਜ਼ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹੇਨੂਰ ਸਿੱਧੂ ਤੇ ਪਿ੍ੰਸੀਪਲ ਸੁਖਬੀਰ ਸਿੰਘ ਬਰਾੜ ਦੀ ਅਗਵਾਈ ਹੇਠ ਕੱਢੀ ਗਈ | ਰੈਲੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮਾਜ ਤੇ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ | ਇਸ ਸਮੇਂ ਵਿਦਿਆਰਥੀਆਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲੈਂਦਿਆਂ ''ਧਰਤੀ ਬਚਾਓ'', ''ਦਰਖਤ ਲਗਾਓ'', ''ਪਲਾਸਟਿਕ ਨੂੰ ਨਾਂਹ ਕਹੋ'' ਵਰਗੇ ਗੂੰਜਦੇ ਨਾਅਰੇ ਲਗਾ ਕੇ ਲੋਕਾਂ ਤੱਕ ਮਜ਼ਬੂਤ ਸੰਦੇਸ਼ ਪਹੁੰਚਾਇਆ | ਹੱਥਾਂ 'ਚ ਸੁਨੇਹੇ ਭਰੀਆਂ ਤਖ਼ਤੀਆਂ ਫੜ ਕੇ ਉਨ੍ਹਾਂ ਨੇ ਵਾਤਾਵਰਨ ਦੀ ਮਹੱਤਤਾ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ | ਇਸ ਮੌਕੇ ਪਿ੍ੰਸੀਪਲ ਸੁਖਬੀਰ ਸਿੰਘ ਬਰਾੜ ਤੇ ਅਧਿਆਪਕ ਵਰਗ ਨੇ ਵਿਦਿਆਰਥੀਆਂ ਨੂੰ ਪ੍ਰਕਿ੍ਤੀ ਦੀ ਸੰਭਾਲ ਕਰਨ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਕਿ ਸਾਫ਼-ਸੁਥਰਾ ਅਤੇ ਹਰਾ-ਭਰਾ ਵਾਤਾਵਰਨ ਹੀ ਸਿਹਤਮੰਦ ਤੇ ਖ਼ੁਸ਼ਹਾਲ ਜੀਵਨ ਦੀ ਅਸਲੀ ਬੁਨਿਆਦ ਹੈ |

Ad Position 22
No active advertisement
ਪਿਛਲੀ ਖ਼ਬਰ ਨਵੀਨ ਸਿੰਗਲਾ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਗਤੀਵਿਧੀਆਂ <br/>
Ad Position 24