20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਨਵੀਨ ਸਿੰਗਲਾ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 27-04-2026
ਮੋਗਾ, 26 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਤੇ ਸਮੁੱਚੇ ਅਗਰਵਾਲ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਅਗਰਵਾਲ ਭਾਈਚਾਰੇ ਦੀ ਪ੍ਰਮੁੱਖ ਧਾਰਮਿਕ ਸ਼ਖ਼ਸੀਅਤ, ਸਮਾਜ ਸੇਵੀ ਨਵੀਨ ਸਿੰਗਲਾ ਨੂੰ ਅਗਰਵਾਲ ਸਭਾ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਇਹ ਨਿਯੁਕਤੀ ਮੋਗਾ ਦੇ ਸਥਾਨਕ ਪਾਰਕ ਰੀਜੈਂਸੀ ਵਿਖੇ ਅਗਰਵਾਲ ਸਭਾ ਪੰਜਾਬ ਦੀ ਵਿਸ਼ੇਸ਼ ਮੀਟਿੰਗ ਦੌਰਾਨ ਕੀਤੀ ਗਈ | ਇਸ ਮੌਕੇ ਅਗਰਵਾਲ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਸਵਰੂਪ ਚੰਦ ਸਿੰਗਲਾ ਤੇ ਸੂਬਾ ਇੰਚਾਰਜ ਸੁਰੇਸ਼ ਗੁਪਤਾ ਨੇ ਨਵੀਨ ਸਿੰਗਲਾ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਤੇ ਸਭਾ ਵਲੋਂ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ | ਮੀਟਿੰਗ 'ਚ ਅਗਰਵਾਲ ਸਭਾ ਮੋਗਾ ਦੇ ਜ਼ਿਲ੍ਹਾ ਡਾਇਰੈਕਟਰ ਡਾ. ਸੀਮਾਂਤ ਗਰਗ, ਜ਼ਿਲ੍ਹਾ ਕੋਆਰਡੀਨੇਟਰ ਹਰਸ਼ ਗੋਇਲ, ਜਨਰਲ ਸਕੱਤਰ ਰਾਮ ਪਾਲ ਗੁਪਤਾ, ਕੌਂਸਲਰ ਭਰਤ ਗੁਪਤਾ, ਆਰਗੇਨਾਈਜ਼ਰ ਦਿਨੇਸ਼ ਬਾਂਸਲ, ਸਕੱਤਰ ਵਿਕਾਸ ਬਾਂਸਲ, ਸੰਯੁਕਤ ਸਕੱਤਰ ਅਮਿਤ ਸਿੰਗਲਾ, ਅਤੁਲ ਬਾਂਸਲ, ਹੁਕਮ ਚੰਦ ਅਗਰਵਾਲ, ਅਰੁਣ ਸਿੰਗਲਾ, ਰਜਿੰਦਰ ਪੱਪੀ, ਕਸ਼ਮੀਰੀ ਲਾਲ ਜਿੰਦਲ, ਸੰਜੀਵ ਅਗਰਵਾਲ, ਵਿਨੈ ਜਿੰਦਲ ਆਦਿ ਹਾਜ਼ਰ ਸਨ | ਨਵੀਨ ਸਿੰਗਲਾ ਨੂੰ ਵਧਾਈ ਦਿੰਦੇ ਹੋਏ ਸੂਬਾ ਪ੍ਰਧਾਨ ਸਵਰੂਪ ਚੰਦ ਸਿੰਗਲਾ ਨੇ ਕਿਹਾ ਕਿ ਅਗਰਵਾਲ ਸਭਾ ਪੰਜਾਬ 'ਚ ਉਨ੍ਹਾਂ ਦੇ ਸ਼ਾਮਿਲ ਹੋਣ ਨਾਲ ਸਭਾ ਨੂੰ ਨਵੀਂ ਦਿਸ਼ਾ, ਨਵੀਂ ਊਰਜਾ ਤੇ ਨਵੀਆਂ ਉਚਾਈਆਂ ਮਿਲਣਗੀਆਂ | ਇਸ ਸਨਮਾਨਯੋਗ ਨਿਯੁਕਤੀ ਲਈ ਸੂਬਾ ਪ੍ਰਧਾਨ ਸਵਰੂਪ ਚੰਦ ਸਿੰਗਲਾ, ਸੂਬਾ ਇੰਚਾਰਜ ਸੁਰੇਸ਼ ਗੁਪਤਾ ਤੇ ਸਮੁੱਚੀ ਅਗਰਵਾਲ ਸਭਾ ਦਾ ਧੰਨਵਾਦ ਕਰਦਿਆਂ ਨਵੀਨ ਸਿੰਗਲਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਸੌਂਪੇ ਗਏ ਭਰੋਸੇ ਤੇ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ, ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਪੰਜਾਬ ਭਰ ਤੋਂ ਅਗਰਵਾਲ ਭਰਾਵਾਂ ਦਾ ਇਕ ਵਿਸ਼ਾਲ ਸੰਮੇਲਨ 18 ਅਕਤੂਬਰ ਨੂੰ ਮੋਗਾ ਦੀ ਪਵਿੱਤਰ ਧਰਤੀ 'ਤੇ ਹੋਵੇਗਾ ਅਤੇ ਅਗਰਵਾਲ ਸਭਾ ਇਸ ਨੂੰ ਇਕ ਇਤਿਹਾਸਕ ਅਤੇ ਸਫਲ ਸਮਾਗਮ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੇਗੀ | ਇਹ ਸੰਮੇਲਨ ਪੰਜਾਬ ਦੇ ਹਰ ਕੋਨੇ ਤੋਂ ਅਗਰਵਾਲ ਭਾਈਚਾਰੇ ਨੂੰ ਇਕ ਪਲੇਟਫ਼ਾਰਮ 'ਤੇ ਇਕੱਠਾ ਕਰੇਗਾ | ਜ਼ਿਲ੍ਹਾ ਡਾਇਰੈਕਟਰ ਡਾ. ਸੀਮਾਂਤ ਗਰਗ ਨੇ ਕਿਹਾ ਕਿ ਅਗਰਵਾਲ ਸਭਾ ਸਿਰਫ਼ ਭਾਈਚਾਰੇ ਨੂੰ ਸੰਗਠਿਤ ਕਰਨ ਤੱਕ ਹੀ ਸੀਮਤ ਨਹੀਂ ਹੈ | ਸਭਾ ਦਾ ਮੁੱਖ ਉਦੇਸ਼ ਅਗਰਵਾਲ ਭਾਈਚਾਰੇ ਨੂੰ ਇਕ ਪਲੇਟਫ਼ਾਰਮ 'ਤੇ ਇਕੱਠਾ ਕਰਨਾ ਹੈ |

Ad Position 22
No active advertisement
ਪਿਛਲੀ ਖ਼ਬਰ ਮਾਤਾ ਸੁਖਵਿੰਦਰ ਕੌਰ ਚੋਟੀਆਂ ਦੀ ਮੌਤ 'ਤੇ ਲੋਹਗੜ੍ਹ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ <br/> ਅਗਲੀ ਖ਼ਬਰ ਵਾਤਾਵਰਨ ਬਚਾਓ ਭਵਿੱਖ ਸੰਵਾਰੋ ਤਹਿਤ ਮਲੂਕਾ ਪਬਲਿਕ ਸਕੂਲ ਵਲੋਂ ਜਾਗਰੂਕਤਾ ਰੈਲੀ <br/>
Ad Position 24