20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮਾਤਾ ਸੁਖਵਿੰਦਰ ਕੌਰ ਚੋਟੀਆਂ ਦੀ ਮੌਤ 'ਤੇ ਲੋਹਗੜ੍ਹ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ <br/>

Ad Position 21
No active advertisement
ਅਜੀਤ ਡੈਸਕ 27-04-2026
ਫ਼ਤਿਹਗੜ੍ਹ ਪੰਜਤੂਰ, 26 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਸਮਾਜ ਸੇਵੀ ਸਿੱਖਿਆ ਦੇ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲੀ ਸ਼ਖ਼ਸੀਅਤ ਸਾਬਕਾ ਪਿ੍ੰਸੀਪਲ ਪੂਰਨ ਸਿੰਘ ਸੰਧੂ, ਸਾਬਕਾ ਸਰਪੰਚ ਸਵ: ਗੁਰਦਿੱਤ ਸਿੰਘ ਸੰਧੂ ਸੈਦੇਸ਼ਾਹ ਦੇ ਭੈਣ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਲੇਰ ਸਿੰਘ ਚੋਟੀਆਂ ਸਾਬਕਾ ਸਰਪੰਚ, ਬਖ਼ਸ਼ੀਸ਼ ਸਿੰਘ ਚੋਟੀਆਂ, ਗੁਰਮੀਤ ਸਿੰਘ ਚੋਟੀਆਂ ਦੇ ਸਤਿਕਾਰਯੋਗ ਮਾਤਾ ਸੁਖਵਿੰਦਰ ਕੌਰ ਪਤਨੀ ਸਵ: ਜਰਨੈਲ ਸਿੰਘ ਸਿੱਧੂ ਸਾਬਕਾ ਸਰਪੰਚ ਚੋਟੀਆਂ ਦੀ ਮੌਤ ਹੋ ਜਾਣ ਕਰਕੇ ਇਲਾਕੇ ਦੀਆਂ ਵੱਖ-ਵੱਖ ਰਾਜਨੀਤਕ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਅਤੇ ਰਿਸ਼ਤੇਦਾਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ | ਉੱਥੇ ਹੀ ਅੱਜ ਹਲਕਾ ਧਰਮਕੋਟ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵਲੋਂ ਪਰਿਵਾਰ ਨਾਲ ਦਿਲੀ ਸਾਂਝ ਰੱਖਦੇ ਹੋਏ ਦੁੱਖ ਪ੍ਰਗਟ ਕਰਨ ਲਈ ਪਿੰਡ ਚੋਟੀਆਂ ਵਿਖੇ ਸਿੱਧੂ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚੇ, ਉਨ੍ਹਾਂ ਸਵ: ਮਾਤਾ ਸੁਖਵਿੰਦਰ ਕੌਰ ਦੇ ਭਰਾ ਸਾਬਕਾ ਪਿ੍ੰਸੀਪਲ ਪੂਰਨ ਸਿੰਘ ਸੰਧੂ, ਬੇਟਾ ਬਖ਼ਸ਼ੀਸ਼ ਸਿੰਘ ਚੋਟੀਆਂ, ਗੁਰਮੀਤ ਸਿੰਘ ਚੋਟੀਆਂ ਅਤੇ ਕਾਂਗਰਸ ਪਾਰਟੀ ਦੇ ਆਗੂ ਦਲੇਰ ਸਿੰਘ ਚੋਟੀਆਂ ਸਾਬਕਾ ਸਰਪੰਚ ਨਾਲ ਵਿਸ਼ੇਸ਼ ਤੌਰ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ | ਸਾਬਕਾ ਵਿਧਾਇਕ ਲੋਹਗੜ੍ਹ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਸਤਿਕਾਰਯੋਗ ਭੈਣ ਸੁਖਵਿੰਦਰ ਕੌਰ ਦੀ ਪਰਿਵਾਰ ਨੂੰ ਬਹੁਤ ਵੱਡੀ ਦੇਣ ਹੈ, ਜਿਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਪਰਿਵਾਰ ਨੇ ਇਲਾਕੇ ਵਿਚ ਆਪਣਾ ਪੂਰਾ ਨਾਮਨਾ ਖੱਟਿਆ ਹੈ, ਉਨ੍ਹਾਂ ਦੀ ਮੌਤ ਹੋ ਜਾਣ 'ਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਸਾਬਕਾ ਵਾਈਸ ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ, ਯੂਥ ਆਗੂ ਸੋਹਣਾ ਖੇਲਾ, ਪੀ.ਏ. ਅਵਤਾਰ ਸਿੰਘ, ਜਸਪਾਲ ਸਿੰਘ ਸਿੱਧੂ ਚੋਟੀਆਂ, ਅਜਿਤ ਸਿੰਘ ਸਿੱਧੂ, ਰਸ਼ਪਾਲ ਸਿੰਘ ਬਸਤੀ ਗੋਬਿੰਦਗੜ੍ਹ, ਗੁਰਮੀਤ ਸਿੰਘ ਗਿੱਲ ਮਹਿੰਦੀਪੁਰੀ, ਅਮਰਜੀਤ ਸਿੰਘ ਰਾਊਵਾਲ, ਸਵਰਨ ਸਿੰਘ ਗਿੱਲ, ਭਜਨ ਸਿੰਘ ਨੰਬਰਦਾਰ, ਲਾਲਾ ਲਕਸ਼ਮੀ ਨਰਾਇਣ, ਮੋਹਕਮ ਸਿੰਘ ਸੰਧੂ, ਬਲਵਿੰਦਰ ਸਿੰਘ ਬੀ.ਏ. ਮੰੁਡੀ ਜਮਾਲ, ਨੰਬਰਦਾਰ ਅਨੋਖਾ ਸਿੰਘ ਕੜਾਹੇ ਵਾਲਾ, ਰੂੜ ਸਿੰਘ ਕੜਾਹੇ ਵਾਲਾ, ਨੰਬਰਦਾਰ ਹਰਜਿੰਦਰ ਸਿੰਘ ਸੈਦੇਸ਼ਾਹ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਪ੍ਰੀਖਿਆ 'ਚ ਕਲੇਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਨਵੀਨ ਸਿੰਗਲਾ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ <br/>
Ad Position 24