ਮੋਗਾ, 26 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਮੁੱਖ ਸਲਾਹਕਾਰ ਮੈਡਮ ਹਰਪ੍ਰੀਤ ਕੌਰ, ਪਿ੍ੰਸੀਪਲ ਮੈਡਮ ਸਤਵਿੰਦਰ ਕੌਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਤੇ ਕੋਆਰਡੀਨੇਟਰ ਮੈਡਮ ਰੋਮਿਲਾ ਸੂਦ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਿੰਡਰਗਾਰਟਨ ਵਿਚ 21 ਅਪ੍ਰੈਲ ਤੋਂ 25 ਅਪ੍ਰੈਲ ਤੱਕ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | 21 ਅਪ੍ਰੈਲ ਨੂੰ ਨਰਸਰੀ ਕਲਾਸ ਦੇ ਬੱਚਿਆਂ ਨੇ ਹੈਂਡ ਪਿ੍ੰਟਿੰਗ ਗਤੀਵਿਧੀ ਵਿਚ ਭਾਗ ਲਿਆ | ਬੱਚਿਆਂ ਨੇ ਰੰਗਾਂ ਦੀ ਮਦਦ ਨਾਲ ਸੁੰਦਰ ਹੱਥਾਂ ਦੇ ਪਿ੍ੰਟ ਬਣਾਏ ਤੇ ਰੰਗਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | 24 ਅਪ੍ਰੈਲ ਨੂੰ ਨਰਸਰੀ ਦੇ ਬੱਚਿਆਂ ਨੂੰ ਸਟੈਂਡਿੰਗ ਲਾਈਨ ਦੀ ਪ੍ਰੈਕਟਿਸ ਕਰਵਾਈ ਗਈ ਜਿਸ ਨਾਲ ਬੱਚਿਆਂ ਦੀ ਲਿਖਣ ਦੀ ਕਲਾ ਤੇ ਹੱਥਾਂ ਦੀ ਪਕੜ ਮਜ਼ਬੂਤ ਹੋਈ | 25 ਅਪ੍ਰੈਲ ਨੂੰ ਐਲ.ਕੇ.ਜੀ. ਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਲਈ ਇਕ ਮਨੋਰੰਜਨ ਤੇ ਸਿੱਖਿਆਤਮਿਕ ਕਾਰਟੂਨ ਫ਼ਿਲਮ ਦਿਖਾਈ ਗਈ | ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਫ਼ਿਲਮ ਦਾ ਅਨੰਦ ਮਾਣਿਆ | ਸਾਰੇ ਵਿਦਿਆਰਥੀਆਂ ਨੇ ਗਤੀਵਿਧੀਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਹਫ਼ਤਾ ਮਨੋਰੰਜਨ ਅਤੇ ਸਿਖਲਾਈ ਨਾਲ ਭਰਪੂਰ ਰਿਹਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਸਤਵਿੰਦਰ ਕੌਰ ਨੇ ਕਿਹਾ ਕਿ ਇਹ ਉਮਰ ਬੱਚੇ ਦੇ ਬੁਨਿਆਦੀ ਵਿਕਾਸ ਦੀ ਹੁੰਦੀ ਹੈ | ਕਿਤਾਬੀ ਗਿਆਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਬੱਚੇ ਦਾ ਸਰੀਰ ਮਜ਼ਬੂਤ ਕੀਤਾ ਜਾਵੇ | ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਦੀਆਂ ਮੋਟਰ ਸਕਿੱਲਜ਼ ਵਿਕਸਿਤ ਹੁੰਦੀਆਂ ਹਨ |