20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬੈਂਕ ਅੱਗੇ ਧਰਨਾ ਅੱਜ <br/>

Ad Position 21
No active advertisement
ਅਜੀਤ ਡੈਸਕ 27-04-2026
ਚੀਮਾ ਮੰਡੀ, 26 ਅਪ੍ਰੈਲ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸਟੇਟ ਬੈਕ ਆਫ਼ ਇੰਡੀਆ (ਐੱਸ.ਬੀ.ਆਈ.) ਬੈਂਕ ਦੀ ਬ੍ਰਾਂਚ ਚੀਮਾ ਮੰਡੀ ਅੱਗੇ ਕਿਸਾਨਾਂ ਦੀ ਖੱਜਲ ਖ਼ੁਆਰੀ ਵਿਰੁੱਧ ਅੱਜ (27 ਅਪ੍ਰੈਲ ਨੂੰ) ਧਰਨਾ ਦਿੱਤਾ ਜਾਵੇਗਾ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਪੈੱ੍ਰਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਭੰਗੂਆਂ ਨੇ ਦੱਸਿਆ ਕਿ ਐੱਸ.ਬੀ.ਆਈ. ਦੀ ਬ੍ਰਾਂਚ ਚੀਮਾ ਵੱਲੋਂ ਕਿਸਾਨਾਂ ਨੂੰ ਕਣਕ ਦੀ ਪੇਮੈਂਟ ਦੇਣ ਸਮੇਂ ਆਨਾ-ਕਾਨੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਣਕ ਦੀ ਸਮੇਂ ਸਿਰ ਪੇਮੈਂਟ ਨਾ ਹੋਣ ਕਾਰਨ ਨਾ ਕੇਵਲ ਸਮੇਂ ਦੀ ਬਰਬਾਦੀ ਹੁੰਦੀ ਹੈ ਸਗੋਂ ਕੜਕਦੀ ਧੁੱਪ 'ਚ ਵਾਰ-ਵਾਰ ਬੈਕ ਦੇ ਗੇੜੇ ਮਾਰਨ ਨਾਲ਼ ਬਜ਼ੁਰਗ ਕਿਸਾਨਾਂ ਨੂੰ ਮਾਨਸਿਕ ਅਤੇ ਸਰੀਰਕ ਪੱਖੋਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪੂਰੀ ਪੇਮੈਂਟ ਨਾ ਹੋਣ ਕਾਰਨ ਦੇਣਦਾਰੀਆਂ 'ਚ ਵੀ ਅੜਚਣ ਪੈਂਦਾ ਹੁੰਦੀ ਹੈ | ਕਿਸਾਨਾਂ ਨੂੰ ਸਮੇਂ ਸਿਰ ਪੈਸੇ ਦਿਵਾਉਣ 'ਤੇ ਬੈਂਕ ਅਧਿਕਾਰੀਆਂ ਦੇ ਅੜੀਅਲ ਅਤੇ ਟਰਕਾਉਣ ਵਾਲੇ ਵਤੀਰੇ ਕਾਰਨ ਅੱਜ ਬੈਂਕ ਦੀ ਸ਼ਾਖਾ ਅੱਗੇ ਕਿਸਾਨਾਂ ਵਲੋਂ ਧਰਨਾ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 'ਆਪ' ਛੱਡ ਕੇ ਭਾਜਪਾ 'ਚ ਜਾਣ ਵਾਲੇ ਰਾਜ ਸਭਾ ਮੈਂਬਰਾਂ ਤੇ ਭੜਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੱਸਿਆ ਪੰਜਾਬ ਦੇ ਗ਼ੱਦਾ... ਅਗਲੀ ਖ਼ਬਰ ਧਾਰਮਿਕ ਪ੍ਰੀਖਿਆ 'ਚ ਕਲੇਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Ad Position 24