20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

'ਆਪ' ਛੱਡ ਕੇ ਭਾਜਪਾ 'ਚ ਜਾਣ ਵਾਲੇ ਰਾਜ ਸਭਾ ਮੈਂਬਰਾਂ ਤੇ ਭੜਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੱਸਿਆ ਪੰਜਾਬ ਦੇ ਗ਼ੱਦਾਰ <br/>

Ad Position 21
No active advertisement
ਅਜੀਤ ਡੈਸਕ 27-04-2026
ਲਹਿਰਾਗਾਗਾ, 26 ਅਪ੍ਰੈਲ (ਅਸ਼ੋਕ ਗਰਗ) - ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਵੱਲੋਂ ਭਾਜਪਾ ਵਿੱਚ ਜਾਣ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਗ਼ੁੱਸਾ ਸੱਤਵੇਂ ਅਸਮਾਨ 'ਤੇ ਹੈ, ਜਿਸ ਦੇ ਚੱਲਦਿਆਂ ਅੱਜ ਅਗਰਸੈਨ ਚੌਂਕ ਵਿਚ ਲਹਿਰਾਗਾਗਾ ਵਿਖੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਰਾਜ ਸਭਾ ਮੈਂਬਰਾਂ ਦੇ ਪੁਤਲੇ ਸਾੜੇ ਗਏ ਅਤੇ ਉਨ੍ਹਾਂ ਨੂੰ ਪੰਜਾਬ ਦੇ ਗ਼ੱਦਾਰ ਹੋਣ ਦਾ ਰੁਤਬਾ ਦਿੱਤਾ ਗਿਆ | ਇਸ ਮੌਕੇ ਮੰਤਰੀ ਗੋਇਲ ਨੇ ਕਿਹਾ ਕਿ ਭਾਜਪਾ ਹਮੇਸ਼ਾ ਤੋਂ ਹੀ ਪੰਜਾਬ ਅਤੇ ਕਿਸਾਨ ਵਿਰੋਧੀ ਰਹੀ ਹੈ ਪਰ ਭਾਜਪਾ ਨੂੰ ਇਹ ਭੁਲੇਖਾ ਦੂਰ ਕਰ ਦੇਣਾ ਚਾਹੀਦਾ ਕਿ 7 ਰਾਜ ਸਭਾ ਮੈਂਬਰਾਂ ਨੂੰ ਤੋੜ ਕੇ ਉਹ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਜਾਵੇਗੀ, ਇਹ ਉਸ ਦਾ ਸਿਰਫ਼ ਸਪਨਾ ਬਣ ਕੇ ਰਹਿ ਜਾਵੇਗਾ ਕਿਉਂਕਿ ਸੱਤ ਮੈਂਬਰ ਪਾਰਟੀ ਨਹੀਂ ਹੁੰਦੇ, ਪਾਰਟੀ ਤੋਂ ਵੱਡਾ ਕੋਈ ਨਹੀਂ ਹੁੰਦਾ, ਜਿਸ ਦੇ ਚੱਲਦੇ ਕੁਝ ਸਮੇਂ ਬਾਅਦ ਉਕਤ ਭਾਜਪਾ ਵਿੱਚ ਜਾਣ ਵਾਲੇ ਰਾਜ ਸਭਾ ਮੈਂਬਰਾਂ ਨੂੰ ਕਿਸੇ ਨੇ ਪੁੱਛਣਾ ਨਹੀਂ, ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਧਰਮ ਪਤਨੀ ਸ਼੍ਰੀਮਤੀ ਸੀਮਾ ਗੋਇਲ ਸੈਂਕੜੇ ਮਹਿਲਾਵਾਂ ਨਾਲ, ਕੈਬਨਿਟ ਮੰਤਰੀ ਗੋਇਲ ਦੇ ਬੇਟੇ ਗੌਰਵ ਗੋਇਲ, ਓ.ਐਸ.ਡੀ. ਰਕੇਸ਼ ਕੁਮਾਰ ਗੁਪਤਾ, ਆਪ ਦੇ ਆਗੂ ਅਜੇ ਕੁਮਾਰ ਠੋਲੀ, ਗੁਰਲਾਲ ਸਿੰਘ ਤੋ ਇਲਾਵਾ ਸੈਂਕੜੇ ਵਲੰਟੀਅਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਘਵ ਚੱਢਾ ਸਮੇਤ ਬਾਗ਼ੀ ਹੋਏ ਰਾਜ ਸਭਾ ਮੈਂਬਰਾਂ ਖ਼ਿਲਾਫ਼ ਪੁਤਲੇ ਫ਼ੂਕ ਕੇ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਬੈਂਕ ਅੱਗੇ ਧਰਨਾ ਅੱਜ <br/>
Ad Position 24