ਨਿਹਾਲ ਸਿੰਘ ਵਾਲਾ, 27 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ)-ਪੱਤੋ ਹੀਰਾ ਸਿੰਘ ਵਿਖੇ ਨਵੇਂ ਬਣ ਰਹੇ ਸਿੱਧ ਸ੍ਰੀ ਕਾਲੀ ਮਾਤਾ ਮੰਦਰ ਦੀਆਂ ਚੱਲ ਰਹੀਆਂ ਸੇਵਾਵਾਂ 'ਚ ਅਹਿਮ ਯੋਗਦਾਨ ਪਾਉਣ ਵਾਲੇ ਸੇਵਾਦਾਰਾਂ ਦਾ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਸਵਾਮੀ ਸੱਤਿਆ ਨੰਦ ਗਿਰੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਬ੍ਰਹਮਲੀਨ ਜਗਦ ਗੁਰੂ ਪੰਚਾ ਨੰਦ ਗਿਰੀ ਮਹਾਰਾਜ ਦੇ ਅਸ਼ੀਰਵਾਦ ਤੇ ਸ਼੍ਰੀ ਮਹੰਤ ਹਰੀ ਗਿਰੀ ਮਹਾਰਾਜ (ਅੰਤਰਰਾਸ਼ਟਰੀ ਜਨਰਲ ਸਕੱਤਰ ਜੂਨਾ ਅਖਾੜਾ) ਦੇ ਸਹਿਯੋਗ ਨਾਲ ਪੱਤੋ ਹੀਰਾ ਸਿੰਘ ਵਿਖੇ ਨਵੇਂ ਬਣ ਰਹੇ ਸਿੱਧ ਸ੍ਰੀ ਕਾਲੀ ਮਾਤਾ ਮੰਦਰ ਦਾ ਨਿਰਮਾਣ ਕਾਰਜ ਜਾਰੀ ਤੇ ਇਸ ਦੇ ਰਹਿੰਦੇ ਕਾਰਜਾਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨ ਕੀਤਾ ਜਾਵੇਗਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਜੂਨਾ ਅਖਾੜਾ ਦੇ ਮਹੰਤ ਅਰੁਣ ਗਿਰੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵਿੱਕੀ ਗੁਪਤਾ, ਰਣਜੀਤ ਸਿੰਘ, ਸਤਨਾਮ ਸਿੰਘ, ਸ਼ਿਵ ਸ਼ੰਕਰ ਯਾਦਵ, ਸ਼ਿਵਮ ਮਿੱਤਲ, ਵਿੱਕੀ, ਰਾਜਦੀਪ ਕੌਰ, ਅਸ਼ਵਨੀ ਸ਼ਰਮਾ, ਯਸ਼ ਸ਼ਰਮਾ ਆਦਿ ਹਾਜ਼ਰ ਸਨ |