13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਚੋਣ ਇਜਲਾਸ ਕੱਲ੍ਹ <br/>

Ad Position 21
No active advertisement
ਅਜੀਤ ਡੈਸਕ 28-04-2026
ਮੋਗਾ, 27 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਅਗਲੇ ਤਿੰਨ ਸਾਲ ਲਈ ਸੂਬਾਈ ਚੋਣ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ 29 ਅਪ੍ਰੈਲ ਦਿਨ ਬੁੱਧਵਾਰ ਨੂੰ 11 ਵਜੇ ਸ਼ੁਰੂ ਹੋਵੇਗੀ | ਇਹ ਜਾਣਕਾਰੀ ਭਜਨ ਸਿੰਘ ਗਿੱਲ ਮੌਜੂਦਾ ਸੂਬਾ ਪ੍ਰਧਾਨ ਪੰਜਾਬ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਚੋਣ ਇਜਲਾਸ ਦੇ ਪ੍ਰਜ਼ਾਈਡਿੰਗ ਅਫ਼ਸਰ ਬਹਾਦਰ ਸਿੰਘ ਹੁਸ਼ਿਆਰਪੁਰ ਤੇ ਗੁਰਦੇਵ ਸਿੰਘ ਕਿਰਤੀ ਮੋਗਾ ਨੂੰ ਬਣਾਇਆ ਗਿਆ ਹੈ ਜਿਨ੍ਹਾਂ ਦੀ ਨਿਗਰਾਨੀ 'ਚ ਚੋਣ ਦਾ ਅਮਲ ਪੂਰਾ ਕੀਤਾ ਜਾਵੇਗਾ | ਚੋਣ ਇਜਲਾਸ 'ਚ 150 ਡੈਲੀਗੇਟ ਹਿੱਸਾ ਲੈਣਗੇ ਜੋ 2026 ਤੋਂ 2029 ਤੱਕ ਅਗਲੇ ਤਿੰਨ ਸਾਲ ਲਈ ਸੂਬਾ ਪ੍ਰਧਾਨ, ਸੂਬਾ ਜਨਰਲ ਸਕੱਤਰ, ਸੂਬਾ ਵਿੱਤ ਸਕੱਤਰ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨਗੇ | ਉਨ੍ਹਾਂ ਜਾਣਕਾਰੀ ਦਿੱਤੀ ਕਿ ਚੋਣ ਪ੍ਰਕਿਰਿਆ ਸੰਵਿਧਾਨਕ ਨਿਯਮਾਂ ਅਧੀਨ ਅਹੁਦੇਦਾਰ ਚੁਣ ਕੇ ਪੂਰੀ ਕੀਤੀ ਜਾਵੇਗੀ | ਸੂਬੇ ਦਾ ਅਹੁਦੇਦਾਰ ਬਣਨ ਲਈ ਆਪਣੇ ਜ਼ਿਲ੍ਹੇ ਦੀ ਵਰਕਿੰਗ ਕਮੇਟੀ ਦੀ ਪ੍ਰਵਾਨਗੀ ਜ਼ਰੂਰੀ ਹੋਵੇਗੀ | ਭਜਨ ਸਿੰਘ ਨੇ ਸੂਬੇ ਦੀ ਪੂਰੀ ਟੀਮ, ਜ਼ਿਲਿ੍ਹਆਂ ਤੇ ਸਬ ਡਵੀਜ਼ਨ ਦੀਆਂ ਟੀਮਾਂ ਤੇ ਸਮੂਹ ਮੈਂਬਰਾਂ ਦਾ ਧਰਨੇ, ਮੁਜ਼ਾਹਰੇ ਤੇ ਹਰ ਥਾਂ 'ਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜੀ.ਐਨ. ਸਕੂਲ 'ਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਕੁਇਜ਼ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਨੇ ਮਹਾਨ ਗਣਿਤ ਸ਼ਾਸਤਰੀ ਸ੍ਰੀਨਿਵਾਸ ਰਾਮਾਨੁਜਨ ਦੀ ਬਰਸੀ ਮਨਾਈ <br/>
Ad Position 24