14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬਾਗ਼ੀ ਹੋਏ ਸੰਸਦ ਮੈਂਬਰਾਂ ਨੇ ਸੂਬਾ ਵਾਸੀਆਂ ਦੀ ਪਿੱਠ 'ਚ ਛੁਰਾ ਮਾਰਨ ਵਾਲਾ ਕੰਮ ਕੀਤਾ-ਪ੍ਰਧਾਨ ਦੀਸ਼ਾ, ਅਮਨਾ ਸਿੱਧੂ <br/>

Ad Position 21
No active advertisement
ਅਜੀਤ ਡੈਸਕ 28-04-2026
ਬੱਧਨੀ ਕਲਾਂ, 27 ਅਪ੍ਰੈਲ (ਸੰਜੀਵ ਕੋਛੜ)-ਬੀਤੇ ਦਿਨੀਂ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਕੇ ਭਾਜਪਾ 'ਚ ਜਾ ਰਲੇ ਰਾਘਵ ਚੱਢਾ, ਸਵਾਤੀ ਮਾਲੀਵਾਲ, ਸੰਦੀਪ ਪਾਠਕ, ਅਸ਼ੋਕ ਮਿੱਤਲ, ਵਿਕਰਮਜੀਤ ਸਿੰਘ ਸਾਹਨੀ, ਰਜਿੰਦਰ ਗੁਪਤਾ ਤੇ ਹਰਭਜਨ ਸਿੰਘ ਸਮੇਤ ਕੁੱਲ 7 ਸੰਸਦ ਮੈਂਬਰਾਂ ਨੇ ਪਾਰਟੀ ਹੀ ਨਹੀਂ ਸਗੋਂ ਪੰਜਾਬ 'ਚ ਵੱਸਦੇ ਉਨ੍ਹਾਂ ਲੱਖਾਂ ਪੰਜਾਬੀਆਂ ਦੀ ਪਿੱਠ ਦੀ ਛੁਰਾ ਮਾਰਨ ਵਾਲਾ ਕੰਮ ਕੀਤਾ ਹੈ | ਜਿਨ੍ਹਾਂ ਨੇ ਇਨ੍ਹਾਂ 'ਤੇ ਅੰਨਾ ਭਰੋਸਾ ਕਰਦਿਆਂ ਇਨ੍ਹਾਂ ਨੂੰ ਉੱਚ ਅਹੁਦਿਆਂ 'ਤੇ ਬਿਠਾਇਆ | ਇਹ ਪ੍ਰਗਟਾਵਾ ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ, ਬਲਾਕ ਪ੍ਰਧਾਨ ਤੇ ਨੰਬਰਦਾਰ ਅਮਨਦੀਪ ਸਿੰਘ ਅਮਨਾ ਸਿੱਧੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਇਨ੍ਹਾਂ ਦਲ ਬਦਲੂਆਂ ਵਲੋਂ ਪੰਜਾਬੀਆਂ ਨਾਲ ਕੀਤੇ ਧੋਖੇ ਸਬੰਧੀ ਕਰੜੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਮੁੱਚੀ ਹਾਈਕਮਾਂਡ ਨੇ ਇਨ੍ਹਾਂ ਤੇ ਭਰੋਸਾ ਜਤਾਉਂਦਿਆਂ ਅਜਿਹੇ ਉੱਚ ਅਹੁਦਿਆਂ ਦਾ ਮਾਣ ਬਖ਼ਸ਼ਿਆ ਜਿਸ ਨੂੰ ਹਾਸਲ ਕਰਨ ਲਈ ਆਗੂਆਂ ਨੂੰ ਲੰਮਾ ਸਮਾਂ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਅਜਿਹੇ ਵਿਅਕਤੀ ਪਾਰਟੀ ਨੂੰ ਢਾਹ ਲਾਉਣ ਅਤੇ ਉਸ ਦੀ ਛਵੀ ਖ਼ਰਾਬ ਕਰਨ ਲਈ ਚਾਹੇ ਲੱਖ ਕੋਸ਼ਿਸ਼ਾਂ ਕਰ ਲੈਣ ਪਰ ਆਪ ਦੇ ਜੁਝਾਰੂ ਵਰਕਰ ਇਨ੍ਹਾਂ ਨੂੰ ਆਉਦੇਂ ਸਮੇਂ 'ਚ ਮੂੰਹ ਤੋੜਵਾਂ ਤੇ ਢੁਕਵਾਂ ਜੁਆਬ ਦੇਣਗੇ | ਇਸ ਮੌਕੇ ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਮੇਜਰ ਸਿੰਘ ਕੌਂਸਲਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸਕੂਲਾਂ ਦੀਆਂ ਸਕੂਲੀ ਵੈਨਾਂ ਦੀ ਚੈਕਿੰਗ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਬਾਜੇਕੇ ਦੀ ਜੇਲ੍ਹ 'ਚੋਂ ਬਾਹਰ ਆਈ ਆਡੀਓ ਨੇ ਪੰਜਾਬ ਸਰਕਾਰ ਉੱਪਰ ਗੰਭੀਰ ਸਵਾਲ ਖੜ੍ਹੇ ਕੀਤੇ-ਸੋਸਣ <br...
Ad Position 24