ਮੋਗਾ, 27 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੀ ਸੀਨੀਅਰ ਅਕਾਲੀ ਆਗੂਆਂ ਦੀ ਇਕ ਮੁੱਖ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਕਮੇਟੀ ਦਾ ਮੁੱਖ ਮੰਤਵ ਹਲਕਾ ਇੰਚਾਰਜ ਤੇ ਸਰਕਲ ਪ੍ਰਧਾਨ ਸਾਹਿਬਾਨ ਨੂੰ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਬਣਾਉਣ ਲਈ ਆਪਣੇ ਕੀਮਤੀ ਸੁਝਾਅ ਦੇਣ ਅਤੇ ਤਨ, ਮਨ, ਧੰਨ ਨਾਲ ਜ਼ਿੰਮੇਵਾਰੀ ਨੂੰ ਅਦਾ ਕਰਨਾ ਹੋਵੇਗਾ | ਹਲਕਾ ਇੰਚਾਰਜ ਇਨ੍ਹਾਂ ਸੀਨੀਅਰ ਅਕਾਲੀ ਆਗੂਆਂ ਦੀ ਮੁੱਖ ਸਲਾਹਕਾਰ ਕਮੇਟੀ ਨਾਲ ਮੀਟਿੰਗ ਕਰਕੇ ਪਾਰਟੀ ਨੂੰ ਪਿੰਡ ਲੈਵਲ 'ਤੇ ਮਜ਼ਬੂਤ ਕਰਨ ਲਈ ਹਲਕੇ ਸਬੰਧੀ ਫ਼ੈਸਲੇ ਲੈਣਗੇ | ਇਹ ਜਾਣਕਾਰੀ ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਨੂੰ ਬਚਾਉਣ ਲਈ ਜੋ ਤਹੱਈਆ ਕੀਤਾ ਹੈ ਉਹ ਕਾਬਲੇ ਤਾਰੀਫ਼ ਹੈ ਪੰਜਾਬ ਨੂੰ ਬਚਾਉਣ ਲਈ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਸਮੇਂ ਦੀ ਅਹਿਮ ਲੋੜ ਹੈ | ਇਸੇ ਲੜੀ ਤਹਿਤ ਇਹ ਸੀਨੀਅਰ ਅਕਾਲੀ ਆਗੂਆਂ ਦੇ ਤਜਰਬੇ ਨੂੰ ਦੇਖਦੇ ਹੋਏ ਮੁੱਖ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ | ਇਹ ਕਮੇਟੀ ਹਲਕਾ ਇੰਚਾਰਜ ਨੂੰ ਹਲਕਾ ਚਲਾਉਣ ਤੇ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਬਣਾਉਣ ਲਈ ਆਪਣੇ ਕੀਮਤੀ ਸੁਝਾਅ ਦਏਗੀ | ਉਨ੍ਹਾਂ ਕੀਮਤੀ ਸੁਝਾਵਾਂ ਨੂੰ ਹਲਕਾ ਇੰਚਾਰਜ ਆਪਣੇ ਸਰਕਲ ਪ੍ਰਧਾਨ ਸਾਹਿਬਾਨ ਦੀ ਮੀਟਿੰਗ ਵਿਚ ਵਿਚਾਰ ਕਰਨ ਲਈ ਰੱਖਣਗੇ |
ਰਾਜਵਿੰਦਰ ਸਿੰਘ ਨੇ ਭਰੋਸਾ ਜਤਾਇਆ ਕਿ ਇਸ ਤਰ੍ਹਾਂ ਸਾਰੇ ਸੀਨੀਅਰ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਮਿਲੇਗਾ ਤੇ ਉਨ੍ਹਾਂ ਦੇ ਤਜਰਬੇ ਦਾ ਅਕਾਲੀ ਦਲ ਨੂੰ ਲਾਭ ਪ੍ਰਾਪਤ ਹੋਵੇਗਾ | ਮੁੱਖ ਸਲਾਹਕਾਰ ਕਮੇਟੀ ਵਿਚ ਸੀਨੀਅਰ ਆਗੂ ਖਣਮੁਖ ਭਾਰਤੀ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਬੀਬੀ ਰਾਜਵਿੰਦਰ ਕੌਰ ਭਾਗੀਕੇ, ਹਰਭੁਪਿੰਦਰ ਸਿੰਘ ਲਾਡੀ, ਅਜੀਤਪਾਲ ਸਿੰਘ ਰਣੀਆ, ਡਾ. ਸੁਰਜੀਤ ਸਿੰਘ ਨੰਗਲ, ਸੁਰਜੀਤ ਸਿੰਘ ਰਣਸੀਂਹ, ਰਿਟ. ਲੈਕਚਰਾਰ ਚਰਨਜੀਤ ਸਿੰਘ ਡਾਲਾ, ਹਰਜਿੰਦਰ ਸਿੰਘ ਕੁੱਸਾ, ਬੀਬੀ ਨਰਿੰਦਰਪਾਲ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਮੀਤ ਸਿੰਘ ਸਰਪੰਚ ਭੋਲਾ ਦੀਨਾ ਸਾਹਿਬ, ਬਲਜੀਤ ਸਿੰਘ ਚੁਗਾਵਾਂ, ਸੁਖਦੇਵ ਸਿੰਘ ਦਰਾਕਾ, ਅਮਰਜੀਤ ਸਿੰਘ ਚੇਅਰਮੈਨ ਮਾਣੂੰਕੇ, ਗੁਰਚਰਨ ਸਿੰਘ ਕੋਕਰੀ ਫੂਲਾ ਸਿੰਘ ਆਦਿ ਸ਼ਾਮਿਲ ਕੀਤੇ ਗਏ ਹਨ |
ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਹਲਕਾ ਨਿਹਾਲ ਸਿੰਘ ਵਾਲਾ ਦੀ ਮੁੱਖ ਸਲਾਹਕਾਰ ਕਮੇਟੀ ਗਠਿਤ-ਧਰਮਕੋਟ <br/>
ਅਜੀਤ ਡੈਸਕ
28-04-2026