14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਅਰੋੜਾ ਮਹਾਂ ਸਭਾ ਪੰਜਾਬ ਵਲੋਂ ਸ੍ਰੀ ਅਰੂਟ ਮਹਾਰਾਜ ਦਾ ਜਨਮ ਦਿਵਸ ਮਨਾਉਣ ਲਈ ਰਾਜ ਪੱਧਰੀ ਕਮੇਟੀ ਦਾ ਗਠਨ

Ad Position 21
No active advertisement
ਅਜੀਤ ਡੈਸਕ 28-04-2026
ਫਿਰੋਜ਼ਪੁਰ, 27 ਅਪ੍ਰੈਲ (ਰਾਕੇਸ਼ ਚਾਵਲਾ)-ਅਰੋੜਾ ਮਹਾਂ ਸਭਾ ਪੰਜਾਬ (ਰਜਿਸਟਰਡ) ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਰੂਟ ਦਾ ਜਨਮ ਦਿਵਸ ਮਨਾਉਣ ਲਈ ਇਕ ਰਾਜ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਨਮ ਦਿਹਾੜਾ ਹਰ ਸਾਲ 30 ਮਈ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਇਸ ਪਵਿੱਤਰ ਦਿਹਾੜੇ ਨੂੰ ਪੰਜਾਬ ਦੀ ਹਰ ਇਕਾਈ ਵਿਚ ਮਨਾਉਣ ਦੀਆਂ ਤਿਆਰੀਆਂ ਲਈ ਵਿਸ਼ੇਸ਼ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ | ਇਹ ਕਮੇਟੀ ਪੂਰੇ ਪੰਜਾਬ ਵਿਚ ਇਸ ਦਿਵਸ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਹਰ ਇਕਾਈ ਨੂੰ ਪ੍ਰੇਰਿਤ ਕਰੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰੋੜਾ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਅਸ਼ਵਨੀ ਕੁਮਾਰ ਧੀਂਗੜਾ ਨੇ ਦੱਸਿਆ ਕਿ ਪੰਜਾਬ ਵਿਚ ਸਭਾ ਦੀਆਂ ਲਗਭਗ 55 ਸਰਗਰਮ ਇਕਾਈਆਂ ਸੇਵਾ ਕਾਰਜਾਂ ਵਿਚ ਜੁੱਟੀਆਂ ਹੋਈਆਂ ਹਨ | ਇਸ ਸਾਲ ਵੀ ਜਨਮ ਦਿਵਸ ਦੇ ਮੌਕੇ 'ਤੇ ਵੱਖ-ਵੱਖ ਸੇਵਾ ਕਾਰਜ ਕੀਤੇ ਜਾਣਗੇ | ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਮਲਜੀਤ ਸੇਤੀਆ ਪੰਜਾਬ ਪ੍ਰਧਾਨ ਅਤੇ ਅਮਰੀਕ ਸਿੰਘ ਬਤਰਾ ਪੰਜਾਬ ਚੇਅਰਮੈਨ ਵਲੋਂ ਸੀਨੀਅਰ ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ | ਕਮੇਟੀ ਮੈਂਬਰਾਂ 'ਚ ਹਰੀਸ਼ ਸੇਤੀਆ ਕੋਟਕਪੂਰਾ, ਅਸ਼ਵਨੀ ਧੀਂਗੜਾ ਐਡਵੋਕੇਟ ਫਿਰੋਜ਼ਪੁਰ, ਅਨਿਲ ਬਜਾਜ ਜ਼ੀਰਾ, ਡਾ. ਗੁਰਪ੍ਰੀਤ ਸਿੰਘ ਬੱਬਰ ਜਲਾਲਾਬਾਦ, ਕੰਵਲਜੀਤ ਸਿੰਘ ਕਾਲਰਾ ਜਲੰਧਰ, ਪੂਨਮ ਮਾਣਿਕ ਸ਼ਹੀਦ ਭਗਤ ਸਿੰਘ ਨਗਰ, ਸੰਜੀਵ ਨਰੂਲਾ ਮੋਗਾ, ਦਵਿੰਦਰ ਅਰੋੜਾ ਹੁਸ਼ਿਆਰਪੁਰ, ਪ੍ਰੇਮ ਗੁਗਲਾਨੀ ਸੰਗਰੂਰ, ਸੰਜੀਵ ਅਰੋੜਾ ਅੰਮਿ੍ਤਸਰ, ਮਨੋਹਰ ਲਾਲ ਅਰੋੜਾ ਬਠਿੰਡਾ, ਤਰੁਣ ਅਰੋੜਾ ਕੋਟ ਫਤੂਹੀ, ਹੁਸ਼ਿਆਰਪੁਰ ਇਹ ਕਮੇਟੀ ਪੰਜਾਬ ਦੀਆਂ ਸਾਰੀਆਂ ਇਕਾਈਆਂ ਨਾਲ ਵਿਚਾਰ-ਵਟਾਂਦਰਾ ਕਰਕੇ ਇਸ ਪਵਿੱਤਰ ਦਿਹਾੜੇ ਨੂੰ 'ਸੇਵਾ ਕਾਰਜ ਦਿਵਸ' ਵਜੋਂ ਯਾਦਗਾਰੀ ਢੰਗ ਨਾਲ ਮਨਾਉਣ ਦੀ ਰੂਪ-ਰੇਖਾ ਤਿਆਰ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਅੰਮਿ੍ਤਸਰ ਵਲੋਂ ਭਾਜਪਾ ਦੇ ਬੁਲਾਰੇ ਰਮਨ ਮਲਿਕ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕਿਹਾ, ਸੰਬੰਧਿਤ ਨਿਊਜ਼ ਚੈਨ... ਅਗਲੀ ਖ਼ਬਰ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਹਲਕਾ ਨਿਹਾਲ ਸਿੰਘ ਵਾਲਾ ਦੀ ਮੁੱਖ ਸਲਾਹਕਾਰ ਕਮੇਟੀ ਗਠਿਤ-ਧਰਮਕੋਟ <br/>
Ad Position 24