ਬਾਘਾ ਪੁਰਾਣਾ, 28 ਅਪ੍ਰੈਲ (ਟਿੰਕੂ ਕਾਠਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਬਾਘਾ ਪੁਰਾਣਾ ਦੀ ਮਹੀਨਾ ਵਾਰ ਮੀਟਿੰਗ ਇਸ ਵਾਰ ਸਨਿਚਰਵਾਰ ਦੀ ਥਾਂ ਤੇ 1 ਮਈ ਦਿਨ ਸ਼ੁੱਕਰਵਾਰ ਨੂੰ ਨਗਰ ਕਮੇਟੀ ਦੇ ਦਫ਼ਤਰ ਬਾਘਾ ਪੁਰਾਣਾ ਵਿਖੇ ਠੀਕ 9 ਵਜੇ ਹੋਵੇਗੀ | ਇਸ ਸਬੰਧੀ ਸਬ ਡਵੀਜ਼ਨ ਸਕੱਤਰ ਅਮਰਜੀਤ ਸਿੰਘ ਮਾਣੰੂਕੇ ਨੇ ਦੱਸਿਆ ਕਿ ਪਹਿਲੀ ਮਈ ਮਜ਼ਦੂਰ ਦਿਵਸ ਹੋਣ ਕਰਕੇ ਸ਼ਿਕਾਗੋ ਦੇ ਸ਼ਹੀਦ ਮਜ਼ਦੂਰ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮੀਟਿੰਗ 1 ਮਈ ਨੂੰ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਕਿ 11 ਵਜੇ ਤੋਂ ਮਗਰੋਂ ਮੋਗਾ ਤੇ ਬਾਘਾ ਪੁਰਾਣਾ ਵਿਖੇ ਹੋ ਰਹੇ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮਾਂ 'ਚ ਭਰਵੀਂ ਹਾਜ਼ਰੀ ਦਿੱਤੀ ਜਾ ਸਕੇ | ਮੀਟਿੰਗ 'ਚ ਹੋਰ ਫੁਟਕਲ ਮਸਲੇ ਵੀ ਵਿਚਾਰੇ ਜਾਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ, ਸਬ ਡਵੀਜ਼ਨ ਪ੍ਰਧਾਨ ਗੁਰਜੰਟ ਸਿੰਘ ਸੰਘਾ, ਬਲਦੇਵ ਸਿੰਘ ਰੋਡੇ, ਰਘਬੀਰ ਸਿੰਘ ਲੰਗੇਆਣਾ, ਸੁਰਜਾ ਰਾਮ, ਜਗਰਾਜ ਸਿੰਘ ਮਾਣੂੰਕੇ, ਹਰਜੀਤ ਸਿੰਘ ਬਾਘਾ ਪੁਰਾਣਾ ਅਤੇ ਸੁਰਿੰਦਰ ਰਾਮ ਕੁੱਸਾ ਹਾਜ਼ਰ ਸਨ |