ਨਿਹਾਲ ਸਿੰਘ ਵਾਲਾ, 28 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਅਧਿਆਪਕ ਦਲ ਪੰਜਾਬ ਬਲਾਕ ਨਿਹਾਲ ਸਿੰਘ ਵਾਲਾ ਦੀ ਅਹਿਮ ਮੀਟਿੰਗ ਹਰਜੰਟ ਸਿੰਘ ਬੌਡੇ ਸਕੱਤਰ ਜਨਰਲ ਅਧਿਆਪਕ ਦਲ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਅਧਿਆਪਕ ਦਲ ਪੰਜਾਬ ਦੇ ਸਕੱਤਰ ਜਨਰਲ ਹਰਜੰਟ ਸਿੰਘ ਬੌਡੇ, ਜਨਰਲ ਸਕੱਤਰ ਗੁਰਜੀਤ ਸਿੰਘ ਮਾਛੀਕੇ, ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਤਜਿੰਦਰ ਸਿੰਘ ਰੌਂਤਾ, ਸਿਕੰਦਰ ਸਿੰਘ ਭਾਗੀਕੇ, ਬਲਬੀਰ ਸਿੰਘ ਰਾਊਕੇ ਵਲੋਂ ਅਧਿਆਪਕਾਂ ਦੇ ਭਖਦੇ ਮਸਲੇ ਕੇਂਦਰ ਸਰਕਾਰ ਅਤੇ ਗੁਆਂਢੀ ਸੂਬਿਆਂ ਨਾਲੋਂ ਪੰਜਾਬ ਦੇ ਮੁਲਾਜ਼ਮਾਂ ਨੂੰ 18 ਫ਼ੀਸਦੀ ਘੱਟ ਮਹਿੰਗਾਈ ਭੱਤਾ ਦੇਣ, ਪੁਰਾਣੀ ਪੈਨਸ਼ਨ ਬਹਾਲੀ , ਟੀ.ਈ.ਟੀ. ਦੀ ਜਬਰੀ ਥੋਪੀ ਸ਼ਰਤ ਅਤੇ ਅਧਿਆਪਕਾਂ ਦੀ ਵੱਡੀ ਗਿਣਤੀ 'ਚ ਡਿਊਟੀ ਮਰਦਮਸ਼ੁਮਾਰੀ, ਐਸ.ਆਈ.ਆਰ., ਵੋਟਾਂ ਬਣਾਉਣ ਵਰਗੇ ਗੈਰ ਵਿੱਦਿਅਕ ਕੰਮਾਂ 'ਚ ਲਾਉਣਾ ਆਦਿ 'ਤੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਉਪਰੋਕਤ ਕੰਮਾਂ 'ਤੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਕਾਰਨ ਸਕੂਲ ਖ਼ਾਲੀ ਪਏ ਹਨ | ਇਸ ਕਰਕੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆਮ ਘਰਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ | ਇਸ ਮੌਕੇ ਆਗੂਆਂ ਨੇ ਉਪਰੋਕਤ ਮੰਗਾਂ ਅਤੇ ਮਸਲਿਆਂ ਲਈ ਪੰਜਾਬ ਦੇ ਸਮੁੱਚੇ ਅਧਿਆਪਕਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਮਿਲ ਕੇ ਸੰਘਰਸ਼ ਕਰਨ ਦੀ ਪੋ੍ਰੜ੍ਹਤਾ ਕੀਤੀ | ਇਸ ਮੌਕੇ ਬਲਾਕ ਨਿਹਾਲ ਸਿੰਘ ਇਕਾਈ ਦਾ ਪੁਨਰਗਠਨ ਕਰਦਿਆਂ ਸੁਖਦਰਸ਼ਨ ਸਿੰਘ ਨੰਗਲ ਨੂੰ ਬਲਾਕ ਪ੍ਰਧਾਨ ਅਤੇ ਰਾਜਵਰਿੰਦਰ ਸਿੰਘ ਧਾਲੀਵਾਲ ਨੂੰ ਬਲਾਕ ਜਨਰਲ ਸਕੱਤਰ ਸਰਵਸੰਮਤੀ ਨਾਲ ਚੁਣਿਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਲੋਹਾਰਾ, ਕਿਰਨਦੀਪ ਸਿੰਘ ਬਿਲਾਸਪੁਰ, ਸੰਦੀਪ ਸਿੰਘ ਲੋਹਾਰਾ, ਜਗਦੀਪ ਸਿੰਘ ਰਾਮਾਂ, ਸਰਬਨ ਸਿੰਘ ਮਾਣੰੂਕੇ, ਜਗਜੀਤ ਸਿੰਘ ਬਿਲਾਸਪੁਰ, ਗੁਰਚਰਨ ਸਿੰਘ, ਹਰਵਿੰਦਰ ਸਿੰਘ ਮਾਛੀਕੇ, ਮਨਜੀਤ ਸਿੰਘ, ਰਮਨਦੀਪ ਸਿੰਘ, ਰੂਪ ਸਿੰਘ ਕੁੱਸਾ,ਜਗਮੀਤ ਸਿੰਘ ਲੁਹਾਰਾ, ਕਰਮਜੀਤ ਸਿੰਘ ਦੀਨਾ, ਹਰਪ੍ਰੀਤ ਸਿੰਘ ਧਾਲੀਵਾਲ, ਲੈਕਚਰਾਰ ਜਗਸੀਰ ਸਿੰਘ ਬੌਡੇ, ਅਮਰਿੰਦਰ ਸਿੰਘ ਤਖ਼ਤੂਪੁਰਾ, ਬਲਜੀਤ ਸਿੰਘ, ਸਤਨਾਮ ਸਿੰਘ ਧਾਲੀਵਾਲ, ਬਲਵੰਤ ਸਿੰਘ ਰੌਂਤਾ, ਸੁਖਰਾਜ ਸਿੰਘ ਆਦਿ ਅਧਿਆਪਕ ਦਲ ਦੇ ਆਗੂ ਹਾਜ਼ਰ ਸਨ |