ਮੋਗਾ, 1 ਮਈ (ਸੁਰਿੰਦਰਪਾਲ ਸਿੰਘ)-ਭਾਜਪਾ ਮੋਗਾ ਦੀ ਇਕ ਜਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੋਗਾ ਨਗਰ ਨਿਗਮ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਸਬੰਧੀ ਅਹਿਮ ਫ਼ੈਸਲੇ ਕੀਤੇ ਗਏ | ਮੀਟਿੰਗ ਵਿਚ ਨਗਰ ਨਿਗਮ ਚੋਣਾਂ ਦੇ ਕਨਵੀਨਰ ਰਾਕੇਸ਼ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਮੀਟਿੰਗ ਵਿਚ ਜ਼ਿਲ੍ਹਾ ਵਾਈਸ ਪ੍ਰਧਾਨ ਸਰਦੂਲ ਸਿੰਘ ਕੰਗ, ਗੀਤਾ ਆਰੀਆ, ਵਿੱਕੀ ਸਿਤਾਰਾ, ਮਨਜੀਤ ਸਿੰਘ ਰਾਣਾ, ਹਿਤੇਸ਼ ਗੁਪਤਾ, ਰਾਹੁਲ ਗਰਗ, ਦੇਵ ਪ੍ਰੀਆ ਤਿਆਗੀ, ਸਤਨਾਮ ਸਿੰਘ ਅਤੇ ਨਿਰਮਲ ਸਿੰਘ ਮੀਨੀਆਂ ਤੋਂ ਇਲਾਵਾ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਲਖਵੰਤ ਸਿੰਘ ਸਾਫ਼ੂਵਾਲਾ, ਜ਼ਿਲ੍ਹਾ ਐਸ.ਸੀ. ਮੋਰਚਾ ਦੇ ਪ੍ਰਧਾਨ ਸਤਿੰਦਰਪ੍ਰੀਤ ਸਿੰਘ, ਜ਼ਿਲ੍ਹਾ ਮਹਿਲਾ ਮੋਰਚਾ ਦੀ ਪ੍ਰਧਾਨ ਕਮਲਜੀਤ ਕੌਰ ਧੱਲੇਕੇ ਅਤੇ ਜ਼ਿਲ੍ਹਾ ਓ.ਬੀ.ਸੀ. ਮੋਰਚੇ ਦੇ ਪ੍ਰਧਾਨ ਸੁਰਿੰਦਰ ਸਿੰਘ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਸ ਤੋਂ ਇਲਾਵਾ ਮੋਗਾ ਸ਼ਹਿਰ ਦੇ ਸਰਕਲ ਪ੍ਰਧਾਨਾਂ ਮੋਗਾ ਨਾਰਥ ਤੋਂ ਓਮਾਂਕਾਂਤ ਸਿੰਘ, ਮੋਗਾ ਸਾਊਥ ਤੋਂ ਭੁਪਿੰਦਰ ਕੁਮਾਰ (ਹੈਪੀ), ਮੋਗਾ ਵੈਸਟ ਤੋਂ ਅਮਿਤ ਗੁਪਤਾ ਅਤੇ ਮੋਗਾ ਈਸਟ ਤੋਂ ਅਮਨਦੀਪ ਗਰੋਵਰ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੇ ਅਧੀਨ ਆਉਂਦੇ ਸਾਰੇ ਵਾਰਡਾਂ ਵਿਚ ਤੁਰੰਤ ਜਨ-ਸੰਪਰਕ ਅਭਿਆਨ ਸ਼ੁਰੂ ਕਰਕੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਅਤੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਬਾਰੇ ਜਾਗਰੂਕ ਕਰਨ | ਇਨ੍ਹਾਂ ਸਰਕਲਾਂ ਦੀ ਨਿਗਰਾਨੀ ਲਈ ਜ਼ਿਲ੍ਹਾ ਜਰਨਲ ਸਕੱਤਰ ਰਾਜਪਾਲ ਠਾਕੁਰ, ਜ਼ਿਲ੍ਹਾ ਜਰਨਲ ਸਕੱਤਰ ਮੁਖਤਿਆਰ ਸਿੰਘ (ਰਿਟਾਇਰਡ ਐਸ.ਪੀ.), ਜ਼ਿਲ੍ਹਾ ਉਪ ਪ੍ਰਧਾਨ ਦੇਵ ਪ੍ਰੀਆ ਤਿਆਗੀ ਅਤੇ ਲੀਗਲ ਸੈਲ ਕਨਵੀਨਰ ਐਡਵੋਕੇਟ ਨਿਸ਼ਾਂਤ ਕੌਸ਼ਿਕ ਨੂੰ ਜ਼ਿੰਮੇਵਾਰੀ ਦਿੱਤੀ ਗਈ | ਨਗਰ ਨਿਗਮ ਚੋਣਾਂ ਨੂੰ ਹਰ ਪੱਖ ਤੋਂ ਮਜ਼ਬੂਤ ਕਰਨ ਲਈ ਜਗਸੀਰ ਸਿੰਘ ਸਿੱਧੂ, ਖ਼ਜ਼ਾਨਚੀ ਅਨਿਲ ਬਾਂਸਲ, ਸੁਖਨੰਦਨ ਗਰਗ, ਮਨਿੰਦਰ ਸਿੰਘ ਜੌੜਾ, ਸੂਰਜ ਭਾਨ ਧਾਲੀਵਾਲ, ਨੀਤੂ ਗੁਪਤਾ, ਲੀਨਾ ਗੋਇਲ, ਰਾਓ ਬਰਿੰਦਰ ਪੱਬੀ, ਸ਼ਿਲਪਾ ਬਾਂਸਲ, ਰਾਜਿੰਦਰ ਗਾਬਾ, ਮਾਲਵਿੰਦਰ ਕੌਰ ਔਲਖ ਅਤੇ ਪਰਵੀਨ ਰਾਜਪੂਤ ਤੋਂ ਇਲਾਵਾ ਜ਼ਿਲ੍ਹਾ ਕਨਵੀਨਰਾਂ ਵਿਚ ਦੀਪਕ ਕੌੜਾ, ਹੇਮੰਤ ਸੂਦ, ਲਖਵੀਰ ਸਿੰਘ ਘੱਲ ਕਲਾਂ, ਸੰਜੀਵ ਕੁਮਾਰ ਗੁਪਤਾ ਅਤੇ ਸੋਨੂੰ ਅਰੋੜਾ ਨੂੰ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ | ਮੀਟਿੰਗ ਦੌਰਾਨ ਇਹ ਸੰਕਲਪ ਲਿਆ ਗਿਆ ਕਿ ਨਗਰ ਨਿਗਮ ਚੋਣਾਂ ਵਿਚ ਭਾਜਪਾ ਨੂੰ ਸਫਲ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ ਪਾਰਟੀ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ |