ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭਾਰਤ ਵਿਕਾਸ ਪ੍ਰੀਸ਼ਦ ਇਕਾਈ ਬਾਘਾ ਪੁਰਾਣਾ ਦੀ ਚੋਣ

Ad Position 21
No active advertisement
ਅਜੀਤ ਡੈਸਕ 03-05-2026
ਬਾਘਾ ਪੁਰਾਣਾ, 2 ਮਈ (ਗੁਰਮੀਤ ਸਿੰਘ ਮਾਣੂੰਕੇ)-ਭਾਰਤ ਵਿਕਾਸ ਪ੍ਰੀਸ਼ਦ ਇਕਾਈ ਬਾਘਾ ਪੁਰਾਣਾ ਦੀ 2026-27 ਵਰ੍ਹੇ ਲਈ ਨਵੇਂ ਸਿਰਿਓਾ ਚੋਣ ਕਰਨ ਸਬੰਧੀ ਅਹਿਮ ਮੀਟਿੰਗ ਹੋਈ | ਜਿਸ ਵਿਚ ਚੋਣ ਅਬਜ਼ਰਵਰ ਰਘਵੀਰ ਗਰਗ ਜ਼ਿਲ੍ਹਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਅਤੇ ਮਹੇਸ਼ ਗੁਪਤਾ ਸੈਕਟਰੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ¢ ਇਸ ਮੌਕੇ ਸਭ ਤੋਂ ਪਹਿਲਾ ਮੁੱਖ ਮਹਿਮਾਨਾਂ ਨੇ ਇਕਾਈ ਬਾਘਾ ਪੁਰਾਣਾ ਦੀ ਟੀਮ ਸਮੇਤ ਜੋਤੀ ਪ੍ਰਚੰਡ ਕਰਕੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ¢ ਉਪਰੰਤ ਪੁਰਾਣੀ ਟੀਮ ਨੂੰ ਭੰਗ ਕਰਕੇ ਨਵੀਂ ਟੀਮ ਦੀ ਚੋਣ ਕਰਨ ਲਈ ਚੋਣ ਅਬਜ਼ਰਵਰ ਵਲੋਂ ਮਨਜ਼ੂਰੀ ਦਿੱਤੀ ਗਈ¢ ਇਸ ਤੋਂ ਪਹਿਲਾਂ ਪੁਰਾਣੀ ਟੀਮ ਵਲੋਂ ਆਪਣੇ ਪਿਛਲੇ ਸਾਲ ਦਾ ਲੇਖਾ-ਜੋਖਾ ਇਕੱਤਰਤਾ ਨੂੰ ਪੜ੍ਹ ਕੇ ਸੁਣਾਇਆ ਗਿਆ¢ ਇਸ ਮੌਕੇ ਨਵੀਂ ਟੀਮ ਬਣਾਉਣ ਲਈ ਹਾਜ਼ਰ ਮੈਂਬਰਾਂ ਵਲੋਂ ਪਹਿਲਾਂ ਵਾਲੇ ਅਹੁਦੇਦਾਰਾਂ ਨੂੰ ਹੀ ਉਸੇ ਤਰ੍ਹਾਂ ਮੁੜ ਜ਼ਿੰਮੇਵਾਰੀਆਂ ਦੇਣ ਦੀ ਗੱਲ ਰੱਖੀ ਗਈ ਜਿਸ ਨੂੰ ਚੋਣ ਅਬਜ਼ਰਵਰ ਰਘਵੀਰ ਗਰਗ ਵਲੋਂ ਹਰੀ ਝੰਡੀ ਦਿੱਤੀ ਗਈ¢ ਸਰਬਸੰਮਤੀ ਨਾਲ ਹੋਈ ਚੋਣ ਵਿਚ ਲਗਾਤਾਰ ਪੰਜਵੀਂ ਵਾਰ ਭੂਸ਼ਨ ਗੋਇਲ ਰਿਟਾ: ਕਾਨੂੰਗੋ ਨੂੰ ਪ੍ਰਧਾਨ, ਸਾਬਕਾ ਕੌਂਸਲਰ ਸ਼ਸ਼ੀ ਗਰਗ ਨੂੰ ਚੇਅਰਮੈਨ, ਦਵਿੰਦਰ ਬਾਂਸਲ ਲਧਾਈਕੇ ਵਾਲਿਆਂ ਨੂੰ ਸੈਕਟਰੀ, ਅਜੇ ਗੂੰਬਰ ਨੂੰ ਕੈਸ਼ੀਅਰ, ਕੇਵਲ ਕ੍ਰਿਸ਼ਨ ਬਾਂਸਲ ਨੂੰ ਉਪ ਪ੍ਰਧਾਨ ਅਤੇ ਪ੍ਰੇਮ ਗਰਗ ਨੂੰ ਸੂਬਾ ਇਕਾਈ ਦਾ ਮੈਂਬਰ ਨਿਯੁਕਤ ਕੀਤਾ ਗਿਆ¢ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਮੂਹ ਮੈਂਬਰ ਸਾਥੀਆਂ ਵਲੋਂ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਗਿਆ ਅਤੇ ਅਹੁਦੇਦਾਰਾਂ ਨੇ ਮੁੜ ਵਿਸ਼ਵਾਸ ਪ੍ਰਗਟਾਉਣ ਲਈ ਮੈਂਬਰਾਂ ਦਾ ਧੰਨਵਾਦ ਕੀਤਾ¢ ਇਸ ਮੌਕੇ ਸੰਜੂ ਮਿੱਤਲ ਆੜ੍ਹਤੀਆ, ਭਗਵੰਤ ਰਾਏ ਅਗਰਵਾਲ, ਕ੍ਰਿਸ਼ਨ ਕਾਂਸਲ ਰਿਟਾ: ਐਸ.ਡੀ.ਓ., ਦੀਪਕ ਤਲਵਾੜ, ਮਨੋਜ ਗੋਇਲ, ਹਰਪ੍ਰੀਤ ਸਿੰਘ ਘੋਟੂ, ਸੰਜੇ ਬਾਂਸਲ, ਵਰਿੰਦਰ ਗਰਗ, ਦਿਵਾਂਸ਼ ਤੁਲੀ, ਜਰਨੈਲ ਸਿੰਘ, ਦਲਜੀਤ ਸਿੰਘ, ਵਿਕਾਸ ਕਟਾਰੀਆ, ਮਨੋਹਰ ਲਾਲ, ਸਾਹਿਲ ਅਰੋੜਾ, ਨਰਿੰਦਰ ਕੁਮਾਰ ਬੌਬੀ, ਸੰਜੂ ਅਰੋੜਾ, ਗਗਨਦੀਪ ਗੋਇਲ, ਰਣਧੀਰ ਸਿੰਘ ਧੀਰਾ, ਸ਼ਨੀ ਗਰਗ ਆਦਿ ਮੈਂਬਰ ਹਾਜ਼ਰ ਰਹੇ¢
Ad Position 22
No active advertisement
ਪਿਛਲੀ ਖ਼ਬਰ ਮੋਗਾ ਅੰਡਰ-16 ਫਾਈਨਲ ਵਿਚ 274 ਦੌੜਾਂ ਨਾਲ ਹੁਸ਼ਿਆਰਪੁਰ ਨੂੰ ਹਰਾਇਆ-ਕਮਲ ਅਰੋੜਾ ਅਗਲੀ ਖ਼ਬਰ ਨੈਸ਼ਨਲ ਪਿ੍ੰਸੀਪਲ ਦਿਵਸ ਮਨਾਇਆ
Ad Position 24
No active advertisement