ਮੋਗਾ, 2 ਮਈ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਮੋਗਾ (ਰਿਟਾਇਰਡ ਇੰਪਲਾਈਜ਼) ਦੀ ਮੀਟਿੰਗ ਪੰਜਾਬ ਫੈਡਰੇਸ਼ਨ ਦੇ ਉਪ ਪ੍ਰਧਾਨ ਅਤੇ ਕੌਂਸਲ ਮੋਗਾ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੇ ਦਿਸ਼ਾ-ਨਿਰਦੇਸ਼ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਕੌਂਸਲ ਸਰਪ੍ਰਸਤ ਜੋਗਿੰਦਰ ਸਿੰਘ ਲੋਹਾਮ ਨੈਸ਼ਨਲ ਐਵਾਰਡੀ ਦੀ ਅਗਵਾਈ ਹੇਠ ਹੋਈ | ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਬਜ਼ੁਰਗਾਂ ਦਾ ਡਿਜੀਟਲ ਸ਼ਾਖਰ ਰੋਣਾ ਚੰਗੀ ਗੱਲ ਹੈ | ਬਜ਼ੁਰਗਾਂ ਦਾ ਮੋਬਾਈਲ ਫੋਨ ਉੱਪਰ ਸਕਰੀਨਿੰਗ ਟਾਈਮ ਨੌਜਵਾਨਾਂ ਨਾਲੋਂ ਵਧੇਰੇ ਹੈ ਜਿਸ ਨਾਲ ਸਰੀਰਕ ਅਤੇ ਮਾਨਸਿਕ ਵਿਕਾਰ ਉਤਪੰਨ ਹੋਣ ਦਾ ਖਦਸ਼ਾ ਰਹਿੰਦਾ ਹੈ | ਸਾਰੇ ਪੈਨਸ਼ਨਰਾਂ ਆਪਣੀ ਸਿਹਤ ਵੱਲ ਧਿਆਨ ਦੇਣ | ਅਵਤਾਰ ਸਿੰਘ ਸਕੱਤਰ ਨੇ ਕਿਹਾ ਕਿ ਸਾਰੇ ਬਜ਼ੁਰਗ ਸਿਹਤ ਵਿਭਾਗ ਵਲੋਂ ਹੀਟਵੇਵ ਸਬੰਧੀ ਜਾਰੀ ਐਡਵਾਈਜ਼ਰੀ ਦੀ ਪਾਲਨਾ ਕਰਨੀ ਚਾਹੀਦੀ ਹੈ | ਸ਼ਵਿੰਦਰ ਸਿੰਘ ਸਾਬਕਾ ਜੇ.ਈ. ਨੇ ਕਿਹਾ ਕਿ ਬਜ਼ੁਰਗ ਆਪਣੀ ਤੰਦਰੁਸਤੀ ਲਈ ਸਮੇਂ ਸਿਰ ਸਰੀਰਕ ਜਾਂਚ ਕਰਵਾਉਣ ਤਾਂ ਜੋ ਬਿਮਾਰੀ ਦੀ ਨਿਸ਼ਾਨ ਦੇਹੀ ਕਰਕੇ ਇਲਾਜ ਹੋ ਸਕੇ | ਦਲਜੀਤ ਸਿੰਘ ਭੁੱਲਰ ਸਾਬਕਾ ਟਰੈਫਿਕ ਮੈਨੇਜਰ ਰੋਡਵੇਜ਼ ਨੇ ਮੰਗ ਕੀਤੀ ਕਿ ਸ਼ਹਿਰ ਵਿਚ ਪਾਰਕਿੰਗ ਸਥਾਨ ਬਣਾਏ ਜਾਣ ਤਾਂ ਜੋ ਵਾਹਨ ਚਾਲਕ ਆਪਣੀਆਂ ਗੱਡੀਆਂ ਨੂੰ ਨਿਧਾਰਤ ਜਗਾ ਤੇ ਖੜੀਆਂ ਕਰ ਸਕਣ | ਇਸ ਮੌਕੇ ਵਿਜੇ ਸ਼ਰਮਾ, ਦਲਜੀਤ ਸਿੰਘ ਭੁੱਲਰ, ਇਕਬਾਲ ਸਿੰਘ ਲੋਹਾਮ, ਸੁਰਿੰਦਰ ਕੁਮਾਰ ਬਾਂਸਲ, ਸੁਖਦੇਵ ਸਿੰਘ ਜੱਸਲ, ਰਜਿੰਦਰ ਸਿੰਘ ਮਾਸਟਰ, ਪ੍ਰੇਮ ਕੁਮਾਰ ਅਤੇ ਹਰਭਜਨ ਸਿੰਘ ਨਾਗਰਾ ਨੂੰ ਜਨਮ ਦਿਨ 'ਤੇ ਵਧਾਈ ਦਿੰਦਿਆਂ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਗੁਰਚਰਨ ਸਿੰਘ ਸਾਬਕਾ ਸੁਪਰਡੈਂਟ, ਅਮਰ ਸਿੰਘ ਵਿਰਦੀ, ਜੋਗਿੰਦਰ ਸਿੰਘ ਸੰਘਾ, ਸਵਤੰਤਰ ਕੁਮਾਰ ਗੁਪਤਾ, ਜਗਦੀਪ ਸਿੰਘ ਕੈਂਥ, ਮਲਕੀਤ ਸਿੰਘ, ਵਿਜੇ ਟੰਡਨ, ਸੁਰੇਸ਼ ਕੁਮਾਰ, ਲਾਲ ਚੰਦ ਅਰੋੜਾ ਸਮੇਤ ਕੌਂਸਲ ਮੈਂਬਰ ਹਾਜ਼ਰ