19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਵਿਧਾਇਕ ਬਣਨ ਤੋਂ ਬਾਅਦ ਵੀ ਜਾਇਦਾਦ 'ਚ ਇਕ ਰੁਪਏ ਤੱਕ ਦਾ ਵਾਧਾ ਨਹੀਂ ਕਰਾਂਗਾ-ਹਲਕਾ ਇੰਚਾਰਜ ਰਾਜਵਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 04-05-2026

• ਬੱਧਨੀ ਕਲਾਂ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਕੀਤੀ ਅਹਿਮ ਮੀਟਿੰਗ
ਬੱਧਨੀ ਕਲਾਂ, 3 ਮਈ (ਸੰਜੀਵ ਕੋਛੜ)-ਵਿਧਾਇਕ ਬਣਨ ਤੋਂ ਬਾਅਦ ਵੀ ਆਪਣੀ ਜਾਇਦਾਦ 'ਚ ਇਕ ਰੁਪਏ ਤੱਕ ਦਾ ਵਾਧਾ ਨਹੀਂ ਕਰਾਂਗਾ ਸਗੋਂ ਜੋ ਵੀ ਜਾਇਦਾਦ ਚੋਣ ਲੜਨ ਤੋਂ ਪਹਿਲਾਂ ਮੇਰੇ ਕੋਲ ਹੈ ਬਾਅਦ 'ਚ ਵੀ ਉਨ੍ਹੀਂ ਹੀ ਜਾਇਦਾਦ ਦਾ ਮਾਲਕ ਰਹਾਂਗਾ ਜਿਸ ਦਾ ਪੂਰਾ ਵੇਰਵਾ ਵੀ ਲੋਕਾਂ ਅੱਗੇ ਪੇਸ਼ ਕਰਾਂਗਾ ਕੀ ਹੋਰ ਪਾਰਟੀਆਂ ਦੇ ਉਮੀਦਵਾਰ ਅਜਿਹਾ ਕਰਨ ਦੀ ਹਿੰਮਤ ਰੱਖਣਗੇ | ਇਹ ਪ੍ਰਗਟਾਵਾ ਸ਼੍ਰੋ. ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਸਥਾਨਕ ਕਸਬਾ ਬੱਧਨੀ ਕਲਾਂ ਵਿਖੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਮੌਕੇ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਬੀਤੇ ਸਮਿਆਂ ਦੌਰਾਨ ਵੀ ਸ਼੍ਰੋ. ਅਕਾਲੀ ਦਲ ਨੇ ਲੋਕਾਂ ਨਾਲ ਕੀਤੇ ਗਏ ਵਾਅਦੇ ਮੁਤਾਬਿਕ ਰਾਜ ਨਹੀਂ ਸਗੋਂ ਸੇਵਾ ਭਾਵਨਾ ਨਾਲ ਕੰਮ ਕੀਤਾ ਹੈ, ਜਿਸ ਸਦਕਾ ਸੂਬੇ 'ਚ ਹਰ ਪਾਸੇ ਵਿਕਾਸ ਪੱਖੋਂ ਹਨੇਰੀਆਂ ਲਿਆ ਦਿੱਤੀਆਂ ਸਨ ਪਰ ਵਿਰੋਧੀ ਪਾਰਟੀਆਂ ਦੇ ਝੂਠੇ ਲਾਰਿਆਂ ਤੋਂ ਗੁਮਰਾਹ ਹੋਏ ਲੋਕ ਹੁਣ ਉਸ ਸਮੇਂ ਨੂੰ ਪਛਤਾ ਰਹੇ ਹਨ, ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮਾਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰਾਜਵਿੰਦਰ ਸਿੰਘ ਨੂੰ ਵਿਧਾਇਕ ਦੀ ਚੋਣ ਲੜਨ ਲਈ ਦਿੱਤੀ ਗਈ ਹਰੀ ਝੰਡੀ ਕਰਕੇ ਰਾਜਵਿੰਦਰ ਸਿੰਘ ਨੇ ਜਿੱਥੇ ਆਪਣੀ ਰਿਹਾਇਸ਼ ਵੀ ਪੱਕੇ ਤੌਰ 'ਤੇ ਹਲਕਾ ਨਿਹਾਲ ਸਿੰਘ ਵਾਲਾ 'ਚ ਕਰ ਲਈ ਹੈ ਉੱਥੇ ਹੀ ਹਲਕਾ ਵਾਸੀਆਂ ਦੀ ਹਰ ਖ਼ੁਸ਼ੀ ਗ਼ਮੀ 'ਚ ਸ਼ਰੀਕ ਹੋਣ ਤੋਂ ਇਲਾਵਾ ਪਾਰਟੀ ਗਤੀਵਿਧੀਆਂ ਨੂੰ ਘਰ-ਘਰ ਪਹੁੰਚਾਉਣ ਲਈ ਆਗੂਆਂ ਤੇ ਵਰਕਰਾਂ ਨਾਲ ਲਗਾਤਾਰ ਦਿਨ ਰਾਤ ਮੀਟਿੰਗਾਂ ਕਰਕੇ ਵੱਧ ਤੋਂ ਵੱਧ ਮੈਂਬਰਾਂ ਨੂੰ ਸ਼੍ਰੋ. ਅਕਾਲੀ ਦਲ ਨਾਲ ਜੋੜਿਆ ਜਾ ਰਿਹਾ ਹੈ | ਪਾਰਟੀ ਦੇ ਸੀ. ਆਗੂ ਜਥੇਦਾਰ ਰਤਨ ਸਿੰਘ ਸਾਬਕਾ ਚੇਅਰਮੈਨ, ਹਰਭੁਪਿੰਦਰ ਸਿੰਘ ਲਾਡੀ ਬੁੱਟਰ ਸਾਬਕਾ ਚੇਅਰਮੈਨ, ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ ਸੀ. ਆਗੂ, ਸੁਖਚੈਨ ਸਿੰਘ ਧਾਲੀਵਾਲ ਪ੍ਰਧਾਨ, ਜਗਨ ਸਿੰਘ, ਸੁਖਦੇਵ ਸਿੰਘ ਆਦਿ ਤੋਂ ਇਲਾਵਾ ਹੋਰਨਾਂ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਵੱਧ ਤੋਂ ਵੱਧ ਲੋਕਾਂ 'ਚ ਵਿਚਰਨ ਅਤੇ ਸ਼੍ਰੋ. ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਵੱਧ ਤੋਂ ਵੱਧ ਮੈਂਬਰਾਂ ਨੂੰ ਨਾਲ ਜੋੜਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਅਜੀਤਪਾਲ ਸਿੰਘ ਰਣੀਆਂ, ਐਡਵੋਕੇਟ ਅਮਨਦੀਪ ਸਿੰਘ ਸੋਢੀ, ਸਤਵੰਤ ਸਿੰਘ ਸੱਤਾ ਮੀਨੀਆਂ, ਨਾਹਰ ਸਿੰਘ ਪ੍ਰਧਾਨ, ਜਗਰੂਪ ਸਿੰਘ ਚੌਧਰੀ, ਜੁਗਰਾਜ ਸਿੰਘ ਖੋਖਰ ਆਦਿ ਤੋਂ ਇਲਾਵਾ ਹੋਰ ਵੀ ਵਰਕਰ ਹਾਜ਼ਰ ਸਨ |

 

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਦੇ ਦੋ ਹਿੰਦੂ ਨੌਜਵਾਨ ਬਣੇ ਸੀ.ਐੱਸ.ਐੱਸ. ਅਗਲੀ ਖ਼ਬਰ ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਿਚ ਇਨਵੈਸਟੀਚਰ ਸਮਾਗਮ ਕਰਵਾਇਆ <br/>
Ad Position 24