19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪਾਕਿਸਤਾਨ ਦੇ ਦੋ ਹਿੰਦੂ ਨੌਜਵਾਨ ਬਣੇ ਸੀ.ਐੱਸ.ਐੱਸ.

Ad Position 21
No active advertisement
ਅਜੀਤ ਡੈਸਕ 04-05-2026

ਖੇਮ ਚੰਦ ਜੰਡੋਰਾ ਅਤੇ ਜੀਵਨ ਰੇਬਰੀ
ਅੰਮ੍ਰਿਤਸਰ, 3 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਹਿੰਦੂ ਭਾਈਚਾਰੇ ਦੇ ਜੀਵਨ ਰੇਬਰੀ ਤੇ ਖੇਮ ਚੰਦ ਜੰਡੋਰਾ ਪਾਕਿ ਦੀ ਸੰਘੀ ਸਿਵਲ ਸੇਵਾ 'ਚ ਸਫਲਤਾਪੂਰਵਕ ਸ਼ਾਮਿਲ ਹੋ ਗਏ ਹਨ। ਦੋਵਾਂ ਨੇ ਚੰਗੇ ਦਰਜੇ 'ਚ ਸੀ. ਐੱਸ. ਐੱਸ. ਕਲੀਅਰ ਕੀਤਾ ਹੈ। ਸੈਂਟਰਲ ਸੁਪੀਰੀਅਰ ਸਰਵਿਸਿਜ਼ (ਸੀ. ਐੱਸ. ਐੱਸ.) ਪਾਕਿਸਤਾਨ ਦੀ ਸਿਵਲ ਸੇਵਾ ਅਥਾਰਿਟੀ ਹੈ, ਜੋ ਪਾਕਿਸਤਾਨੀ ਸੰਘੀ ਸਰਕਾਰ ਦੇ ਅਧਿਕਾਰ ਖੇਤਰ ਅਧੀਨ ਹੈ। ਲਾਹੌਰ ਤੋਂ ਇਸ ਬਾਰੇ 'ਚ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਸਰਕਾਰੀ ਪ੍ਰੋਫੈਸਰ ਡਾ: ਕਲਿਆਣ ਸਿੰਘ ਕਲਿਆਣ ਨੇ ਦੱਸਿਆ ਕਿ ਸੀਮਤ ਸਰੋਤਾਂ ਵਾਲੇ ਪਿਛੋਕੜ ਤੋਂ ਆਉਣ ਦੇ ਬਾਵਜੂਦ ਜੀਵਨ ਰੇਬਰੀ ਅਤੇ ਖੇਮ ਚੰਦ ਜੰਡੋਰਾ ਨੇ ਮਿਹਨਤ ਅਤੇ ਦ੍ਰਿੜਤਾ ਦੀ ਉਦਾਹਰਨ ਪੇਸ਼ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਘਰੇਲੂ ਝਗੜੇ ਦੌਰਾਨ ਸਾਲੇ ਵਲੋਂ ਜੀਜੇ ਦਾ ਕਤਲ ਅਗਲੀ ਖ਼ਬਰ ਵਿਧਾਇਕ ਬਣਨ ਤੋਂ ਬਾਅਦ ਵੀ ਜਾਇਦਾਦ 'ਚ ਇਕ ਰੁਪਏ ਤੱਕ ਦਾ ਵਾਧਾ ਨਹੀਂ ਕਰਾਂਗਾ-ਹਲਕਾ ਇੰਚਾਰਜ ਰਾਜਵਿੰਦਰ ਸਿੰਘ
Ad Position 24