ਖਡੂਰ ਸਾਹਿਬ, 3 ਮਈ (ਰਸ਼ਪਾਲ ਸਿੰਘ ਕੁਲਾਰ)-ਘਰੇਲੂ ਝਗੜੇ ਦੌਰਾਨ ਸਾਲੇ ਵਲੋਂ ਜੀਜੇ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਥਾਣਾ ਵੈਰੋਵਾਲ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਬੀਤੀ ਰਾਤ ਅਮਰ ਨਾਥ ਉਰਫ ਮੁਕੱਦਰ ਨਾਥ (35) ਪੁੱਤਰ ਸਲੀਮ ਨਾਥ ਉਰਫ ਮੁਮਾਰਖ ਨਾਥ ਪਿੰਡ ਮੁਰਾਦਪੁਰਾ ਹਾਲ ਵਾਸੀ ਵੈਰੋਵਾਲ ਬਾਵਿਆ ਦਾ ਸਾਲਾ ਰੁਸਮਤ ਨਾਥ ਪੁੱਤਰ ਠੁੱਲਾ, ਜੋ ਆਪਣੀ ਭੈਣ ਤੇ ਜੀਜੇ ਨੂੰ ਮਿਲਣ ਆਇਆ ਸੀ। ਬੀਤੀ ਰਾਤ ਘਰ ਵਿਚ ਝਗੜਾ ਹੋ ਗਿਆ, ਜਿਸ ਦੌਰਾਨ ਰੁਸਮਤ ਨਾਥ ਨੇ ਆਪਣੇ ਜੀਜੇ ਅਮਰ ਨਾਥ ਦਾ ਤੇਜ਼ ਹਥਿਆਰ ਨਾਲ ਕਤਲ ਕਰ ਦਿੱਤਾ ਤੇ ਫ਼ਰਾਰ ਹੋ ਗਿਆ। ਪੁਲਿਸ ਥਾਣਾ ਵੈਰੋਵਾਲ ਵਲੋਂ ਪਰਚਾ ਦਰਜ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਸੀ। ਇਸ ਮੌਕੇ ਮ੍ਰਿਤਕ ਦੇ ਭਰਾ ਰਾਮ ਨਾਥ ਨੇ ਇਨਸਾਫ਼ ਦੀ ਮੰਗ ਕੀਤੀ ।
ਘਰੇਲੂ ਝਗੜੇ ਦੌਰਾਨ ਸਾਲੇ ਵਲੋਂ ਜੀਜੇ ਦਾ ਕਤਲ
ਅਜੀਤ ਡੈਸਕ
04-05-2026