ਮੋਗਾ, 6 ਮਈ (ਸੁਰਿੰਦਰਪਾਲ ਸਿੰਘ)-ਦਸਮੇਸ਼ ਪਾਰਕ ਵਿਕਾਸ ਕਮੇਟੀ ਵਲੋਂ ਅਮਰ ਸਿੰਘ ਬੱਬੂ (ਵੱਡਾ ਘਰ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਸਨਮਾਨ ਅਮਰ ਸਿੰਘ ਵਲੋਂ ਪਾਰਕ ਦੀਆਂ ਕਸਰਤ ਕਰਨ ਵਾਲੀਆਂ ਮਸ਼ੀਨਾਂ, ਬੱਚਿਆਂ ਦੇ ਝੂਲੇ ਅਤੇ ਹੋਰ ਸਮਾਨ ਨੂੰ ਰਿਪੇਅਰ ਕਰਨ ਅਤੇ ਪਾਰਕ ਵਿਚਲੇ ਸਾਰੇ ਬੈਂਚ, ਕਸਰਤ ਵਾਲੀਆਂ ਮਸ਼ੀਨਾਂ, ਬੱਚਿਆਂ ਦੇ ਝੂਲੇ, ਸ਼ੈੱਡ ਅਤੇ ਖੰਭੇ ਆਦਿ ਨੂੰ ਰੰਗ ਕਰਵਾਉਣ ਬਦਲੇ ਕੀਤਾ ਗਿਆ | ਗਰਮੀ ਜ਼ਿਆਦਾ ਹੋਣ ਕਾਰਨ ਬੱਚੇ ਪਾਣੀ ਨੂੰ ਤਰਸ ਰਹੇ ਸਨ ਕਿਉਂਕਿ ਪਾਰਕ ਵਿਚਲਾ ਟੁੱਲੂ ਪੰਪ ਵੀ ਖ਼ਰਾਬ ਹੋ ਗਿਆ ਸੀ ਇਸ ਨੂੰ ਵੀ ਅਮਰ ਸਿੰਘ ਨੇ ਠੀਕ ਕਰਵਾਇਆ | ਇਯ ਤੋ ਇਲਾਵਾ ਝੂਲਿਆਂ ਦੇ ਹੇਠਾਂ ਇਨ੍ਹਾਂ ਨੇ ਮਿੱਟੀ ਵੀ ਪੁਆਈ ਸਾਰੇ ਕੰਮਾਂ ਤੇ ਅਮਰ ਸਿੰਘ ਦਾ ਤਕਰੀਬਨ 80 ਹਜਾਰ ਰੁਪਏ ਖ਼ਰਚ ਆਇਆ | ਇਸ ਮੌਕੇ ਦਸਮੇਸ਼ ਪਾਰਕ ਵਿਕਾਸ ਕਮੇਟੀ ਦੇ ਅਹੁਦੇਦਾਰ, ਮੈਂਬਰ ਅਤੇ ਮੁਹੱਲਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇਸ ਸਮੇਂ ਅਮਰ ਸਿੰਘ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਪਾਰਕ ਲਈ ਕੀਤੇ ਕੰਮਾਂ ਲਈ ਅਮਰ ਸਿੰਘ ਦਾ ਧੰਨਵਾਦ ਕੀਤਾ |